ਸਤੰਬਰ 2016 ‘ਚ ਟੈਲੀਕਾਮ ਬਾਜ਼ਾਰ ‘ਚ ਜਿਓ ਦੀ ਐਂਟਰੀ ਤੋਂ ਬਾਅਦ ਹੀ ਰਵੱਈਆ ਬਦਲ ਗਿਆ ਹੈ। ਸਾਰੀਆਂ ਕੰਪਨੀਆਂ 4ਜੀ ਨੈੱਟਵਰਕ ‘ਤੇ ਕੰਮ ਕਰ ਰਹੀਆਂ ਹਨ। ਅਜਿਹੇ ‘ਚ ਅਨੁਮਾਨ ਲਾਇਆ ਜਾ ਰਿਹਾ ਹੈ ਕਿ 2019 ਤੱਕ ਭਾਰਤ ‘ਚ ਕੋਈ ਵੀ ਯੂਜ਼ਰ 2ਜੀ ਇੰਟਰਨੈੱਟ ਦਾ ਇਸਤੇਮਾਲ ਨਹੀਂ ਕਰੇਗਾ। ਰਿਪੋਰਟ ਮੁਤਾਬਕ ਮੋਬਾਇਲ ਫੋਨ ‘ਚ 4ਜੀ ਸੈਲੂਲਰ ਕਨੈਕਟੀਵਿਟੀ ਹੋਣ ਦੇ ਕਾਰਨ ਇਸਤੇਮਾਲ ਲਈ ਤੇਜ਼ੀ ਨਾਲ 4ਜੀ ਸੇਵਾ ਦਾ ਉਪਯੋਗ ਹੋ ਰਿਹਾ ਹੈ।

ਇੰਟਰਨੈੱਟ ਸੇਵਾ ਪ੍ਰਦਾਤਾਵਾਂ ਵੱਲੋਂ ਸਸਤਾ ਇੰਟਰਨੈੱਟ ਪੈਕ ਉਪਲੱਬਧ ਕਰਾਉਣ ਵੀ ਇਸ ਦੀ ਵਜ੍ਹਾ ਦੱਸੀ ਜਾ ਰਹੀ ਹੈ। ਇੰਨਾ ਹੀ ਨਹੀਂ ਹੁਣ ਫੀਚਰ ਫੋਨ ‘ਚ ਵੀ 4ਜੀ ਬੀ. ਓ. ਐੱਲ. ਟੀ. ਈ. ਦਾ ਸਪੋਰਟ ਮਿਲ ਰਿਹਾ ਹੈ। ਸਮਾਰਟਫੋਨ ਕੰਪਨੀਆਂ ਹੁਣ 2ਜੀ-3ਜੀ ਦੇ ਬਜਾਏ 4ਜੀ ਸਮਾਰਟਫੋਨ ਅਤੇ ਫੀਚਰ ਫੋਨ ‘ਤੇ ਕੰਮ ਕਰ ਰਹੀਆਂ ਹਨ।

LEAVE A REPLY