ਅਮਰੀਕਾ ਦੇ ਸ਼ਹਿਰ ਨਿਊਯਾਰਕ ਦੀ ਪੂਰਬੀ ਨਦੀ ‘ਚ ਇਕ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਇਸ ਕਾਰਨ ਇਸ ‘ਚ ਸਵਾਰ 5 ਲੋਕਾਂ ਦੀ ਮੌਤ ਹੋ ਗਈ ਅਤੇ ਸਿਰਫ ਇਕ ਵਿਅਕਤੀ ਹੀ ਜਿਊਂਦਾ ਬਚਿਆ। ਮੇਅਰ ਦਫਤਰ ਦੇ ਬੁਲਾਰੇ ਐਰਿਕ ਫੀਲੀਪਸ ਨੇ ਟਵਿੱਟਰ ‘ਤੇ ਮਾਰੇ ਗਏ ਲੋਕਾਂ ਦੀ ਪੁਸ਼ਟੀ ਕੀਤੀ ਸੀ ਅਤੇ ਦੱਸਿਆ ਸੀ ਕਿ ਬਚਾਅ ਕਿਸ਼ਤੀਆਂ ਬਚੇ ਹੋਏ ਲੋਕਾਂ ਦੀ ਤਲਾਸ਼ੀ ਕਰ ਰਹੀਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ ਦਾ ਪਾਇਲਟ ਖੁਦ ਨੂੰ ਬਚਾਉਣ ‘ਚ ਸਫਲ ਰਿਹਾ ਪਰ ਇਸ ‘ਚ ਸਵਾਰ ਹੋਰ 5 ਲੋਕਾਂ ਦੀ ਮੌਤ ਹੋ ਗਈ। ਟਵਿੱਟਰ ‘ਤੇ ਪੋਸਟ ਕੀਤੀ ਗਈ ਵੀਡੀਓ ‘ਚ ਇਕ ਲਾਲ ਹੈਲੀਕਾਪਟਰ ਤੇਜ਼ੀ ਨਾਲ ਪਾਣੀ ‘ਚ ਡਿੱਗਦਾ ਅਤੇ ਉਲਟਦਾ ਹੋਇਆ ਨਜ਼ਰ ਆ ਰਿਹਾ ਹੈ। ਸੰਘੀ ਹਵਾਈਬਾਜ਼ੀ ਪ੍ਰਸ਼ਾਸਨ ਦੇ ਬੁਲਾਰੇ ਨੇ ਦੱਸਿਆ ਕਿ ਯੂਰੋਕਾਪਟਰ ਏ. ਐੱਸ. 350 ਸਥਾਨਕ ਸਮੇਂ ਮੁਤਾਬਕ ਰਾਤ 7 ਵਜੇ (ਐਤਵਾਰ) ਦੇ ਥੋੜੀ ਦੇਰ ਬਾਅਦ ਦੁਰਘਟਨਾ ਦਾ ਸ਼ਿਕਾਰ ਹੋ ਗਿਆ।
ਤੁਹਾਨੂੰ ਦੱਸ ਦਈਏ ਕਿ ਦੋ ਯਾਤਰੀ ਦੁਰਘਟਨਾ ਵਾਲੇ ਸਥਾਨ ‘ਤੇ ਹੀ ਮਰ ਗਏ ਸਨ ਜਦ ਕਿ 3 ਯਾਤਰੀਆਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ ਦੀ ਉੱਥੇ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਪਾਇਲਟ ਨੇ ਦੱਸਿਆ ਸੀ ਕਿ ਹੈਲੀਕਾਪਟਰ ਦੇ ਇੰਜਣ ‘ਚ ਖਰਾਬੀ ਹੈ।

LEAVE A REPLY