ਹੁਸ਼ਿਆਰਪੁਰ(ਸਮੀਰ)— ਇਥੋਂ ਦੇ ਭੰਗੀ ਚੌਅ ਨੇੜੇ ਇਕ ਨਾਬਾਲਗ ਲੜਕੇ ਦੀ ਲਾਪਰਵਾਹੀ ਦੇ ਚਲਦਿਆਂ ਇਕ ਗਰੀਬ ਮਜ਼ਦੂਰ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਸ ਨੇ ਨਾਬਾਲਗ ਲੜਕੇ ਨੂੰ ਫੜ ਕੇ ਕਾਰਵਾਈ ਚਾਲੂ ਕਰ ਦਿੱਤੀ ਹੈ।

ਹੁਸ਼ਿਆਰਪੁਰ(ਸਮੀਰ)— ਇਥੋਂ ਦੇ ਭੰਗੀ ਚੌਅ ਨੇੜੇ ਇਕ ਨਾਬਾਲਗ ਲੜਕੇ ਦੀ ਲਾਪਰਵਾਹੀ ਦੇ ਚਲਦਿਆਂ ਇਕ ਗਰੀਬ ਮਜ਼ਦੂਰ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਸ ਨੇ ਨਾਬਾਲਗ ਲੜਕੇ ਨੂੰ ਫੜ ਕੇ ਕਾਰਵਾਈ ਚਾਲੂ ਕਰ ਦਿੱਤੀ ਹੈ।

ਦਰਅਸਲ ਇਕ ਨਾਬਾਲਗ ਨੌਜਵਾਨ ਸਵੇਰੇ ਆਪਣੇ ਪਿਤਾ ਨੂੰ ਘਰ ‘ਚ ਸੁੱਤਾ ਦੇਖ ਕੇ ਉਨ੍ਹਾਂ ਦੀ ਕਾਰ ਨੂੰ ਚਲਾਉਣ ਲਈ ਨਿਕਲ ਪਿਆ। ਜਦੋਂ ਉਹ ਭੰਗੀ ਚੌਅ ਦੇ ਨੇੜੇ ਪਹੁੰਚਿਆ ਤਾਂ ਗੱਡੀ ਉਸ ਦੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਰਾਹ ਚਲਦੇ ਇਕ ਸਾਈਕਲ ਸਵਾਰ ਨੂੰ ਕੁਚਲਦੇ ਹੋਏ ਪਲਟ ਗਈ।

ਇਸ ਦੌਰਾਨ ਰਾਹ ਚਲਦੇ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ। ਅੱਜ ਦੀ ਇਸ ਘਟਨਾ ਨੂੰ ਦੇਖ ਕੇ ਇਸ ਨੂੰ ਕਾਨੂੰਨ ਦੀ ਕਮਜ਼ੋਰੀ ਜਾ ਪਰਿਵਾਰ ਵਾਲਿਆਂ ਦੀ ਲਾਪਰਵਾਹੀ ਕਹੋ, ਜਿਸ ਦੇ ਚਲਦਿਆਂ ਇਕ ਗਰੀਬ ਮਜ਼ਦੂਰ ਨੂੰ ਆਪਣੀ ਜਾਨ ਗੁਆਉਣੀ ਪਈ। ਪਲਟੀ ਹੋਈ ਗੱਡੀ ‘ਚੋਂ ਲੋਕਾਂ ਨੇ ਨਾਬਾਲਗ ਚਾਲਕ ਨੂੰ ਗੱਡੀ ‘ਚੋਂ ਬਾਹਰ ਕੱਢਿਆ। ਮੌਕੇ ‘ਤੇ ਪਹੁੰਚੀ ਪੁਲਸ ਨੇ ਨਾਬਾਲਗ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY