ਸਰਕਾਰ ਨੇ 2000 ਰੁਪਏ ਦੇ ਨੋਟ ਦਾ ਚਲਣ ਮਾਰਕਿਟ ‘ਚ ਘੱਟ ਕਰਨ ਦੇ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਸੰਕੇਤ ਮਿਲ ਰਿਹਾ ਹੈ ਕਿ ਆਉਣ ਵਾਲੇ ਸਮੇਂ ‘ਚ ਹੌਲੀ-ਹੌਲੀ 2000 ਰੁਪਏ ਦੇ ਨੋਟ ਚਲਣ ਤੋਂ ਬਾਹਰ ਹੋ ਸਕਦੇ ਹਨ। ਬੈਂਕਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਏ.ਟੀ.ਐੱਮ. ‘ਚ 2000 ਰੁਪਏ ਦਾ ਨੋਟ ਨਾ ਭਰਨ। ਇਸ ਤੋਂ ਇਲਾਵਾ ਬੈਂਕਾਂ ਨੂੰ ਮਿਲਣ ਵਾਲੇ ਕੈਸ਼ ‘ਚ 2000 ਰੁਪਏ ਦੇ ਨੋਟ ਨਹੀਂ ਦਿੱਤੇ ਜਾ ਰਹੇ ਹਨ।
ਬੈਂਕਾਂ ਨੇ ਆਪਣੇ ਏ.ਟੀ.ਐੱਮ. ਸੇਲ ਨੂੰ ਨਿਰਦੇਸ਼ ਦਿੱਤਾ ਕਿ ਉਹ ਹੁਣ ਏ.ਟੀ.ਐੱਮ. ‘ਚ 2000 ਰੁਪਏ ਦੇ ਨੋਟ ਨਾ ਭਰਨ। ਏ.ਟੀ.ਐੱਮ. ‘ਚ 2000 ਰੁਪਏ ਦੇ ਖਾਂਚੇ ਨੂੰ ਖਤਮ ਕਰਕੇ ਇਸ ਦੀ ਥਾਂ 500 ਅਤੇ 200 ਰੁਪਏ ਦੇ ਨੋਟ ਦੇ ਖਾਂਚੇ ਲਗਾਏ ਜਾਣਗੇ ਭਾਵ ਏ.ਟੀ.ਐੱਮ ‘ਚ ਛੋਟੇ ਨੋਟ ਭਰੇ ਜਾਣ। ਜ਼ਿਕਰਯੋਗ ਹੈ ਕਿ ਸਰਕਾਰ ਅਤੇ ਆਰ.ਬੀ.ਆਈ ਪਹਿਲੇ ਹੀ 2000 ਰੁਪਏ ਦੇ ਨੋਟ ਨਹੀਂ ਛਪਾਉਣ ਦਾ ਫੈਸਲਾ ਲੈ ਚੁੱਕੇ ਹਨ। ਹੁਣ 2000 ਰੁਪਏ ਦੀ ਥਾਂ 500 ਅਤੇ 200 ਰੁਪਏ ਦੇ ਨੋਟਾਂ ਦੀ ਛਪਾਈ ਹੋ ਰਹੀ ਹੈ।

ਸੂਤਰਾਂ ਮੁਤਾਬਕ ਫਿਲਹਾਲ ਸਰਕਾਰ ਦੀ ਯੋਜਨਾ ਚਰਣਬੱਧ ਤਰੀਕੇ ਨਾਲ ਏ.ਟੀ.ਐੱਮ ਤੋਂ 2000 ਰੁਪਏ ਦੀ ਨੋਟ ਨਿਕਾਸੀ ਨੂੰ ਖਤਮ ਕਰਨਾ ਹੈ। ਇਨ੍ਹਾਂ ਦੀ ਥਾਂ ਛੋਟੇ ਨੋਟ ਹੀ ਏ.ਟੀ.ਐੱਮ. ‘ਚ ਭਰੇ ਜਾਣਗੇ। 500 ਅਤੇ 200 ਰੁਪਏ ਨੋਟ ਦੇ ਨਾਲ 100 ਰੁਪਏ ਦੇ ਨੋਟ ਹੀ ਏ.ਟੀ.ਐੱਮ. ‘ਚ ਭਰੇ ਜਾਣਗੇ। ਇਸ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ‘ਚ ਏ.ਟੀ.ਐੱਮ. ਤੋਂ 2000 ਰੁਪਏ ਦੇ ਨੋਟ ਮਿਲਣਾ ਬੰਦ ਹੋ ਜਾਵੇਗਾ।

LEAVE A REPLY