ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰ੍ਹੇਗੰਢ ‘ਤੇ ਲੋਕ ਸਭਾ ‘ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਬਿਨ੍ਹਾ ਨਾਮ ਲਏ ਆਰਐਸਐਸ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕੁਝ ਸੰਗਠਨ ਅਜਿਹੇ ਵੀ ਹਨ ਜਿਨ੍ਹਾਂ ਦਾ ਆਜ਼ਾਦੀ ਵਿੱਚ ਕੋਈ ਯੋਗਦਾਨ ਨਹੀਂ। ਉਸ ਦੌਰ ਦੌਰਾਨ ਵੀ ਕਈ ਅਜਿਹੇ ਵਿਅਕਤੀ ਤੇ ਸੰਗਠਨ ਸਨ ਜੋ ਆਜ਼ਾਦੀ ਦੇ ਅੰਦੋਲਨਾਂ ਦਾ ਵਿਰੋਧ ਵੀ ਕਰਦੇ ਸਨ ਤੇ ਉਹੀ ਅੱਜ ਆਜ਼ਾਦੀ ਦੀਆਂ ਗੱਲਾਂ ਕਰਦੇ ਹਨ।
ਸੋਨੀਆ ਨੇ ਕਿਹਾ ਕਿ ਇਹ ਅੰਦੋਲਨ ਸਾਨੂੰ ਸਭ ਨੂੰ ਯਾਦ ਦਵਾਉਂਦਾ ਹੈ ਕਿ ਅਸੀਂ ਭਾਰਤ ਦੇ ਵਿਚਾਰ ਨੂੰ ਸੰਪਰਦਾਇਕ ਸੋਚ ਦਾ ਚਿਹਰਾ ਨਹੀਂ ਬਣਨ ਦੇਵਾਂਗੇ। ਦੱਸ ਦਈਏ ਕਿ 9 ਅਗਸਤ 1942 ਨੂੰ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਖਿਲਾਫ਼ ਭਾਰਤ ਛੱਡੋ ਅੰਦੋਲਨ ਦੀ ਚਿੰਗਾੜੀ ਛੇੜੀ ਸੀ।

LEAVE A REPLY