ਸੀਰੀਆ ਦੇ ਕਥਿਤ ਕੈਮੀਕਲ ਹਮਲੇ ਨੂੰ ਲੈ ਕੇ ਅਮਰੀਕਾ ਉਸ ਦੇ ਸਾਥੀ ਰੂਸ ‘ਤੇ ਨਵੀਆਂ ਪਾਬੰਦੀਆਂ ਲਗਾ ਸਕਦਾ ਹੈ। ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਦੂਤ ਨਿੱਕੀ ਹੇਲੀ ਨੇ ਕਿਹਾ ਕਿ ਇਨ੍ਹਾਂ ਪਾਬੰਦੀਆਂ ਦੇ ਜਰੀਏ ਉਨ੍ਹਾਂ ਕੰਪਨੀਆਂ ਨੂੰ ਨਿਸ਼ਾਨਾ ਬਣਾਏ ਜਾਵੇਗਾ ਜਿਨ੍ਹਾਂ ਨੇ ਸੀਰੀਆ ਦੇ ਸ਼ਾਸਨ ਨੂੰ ਇਹ ਕੈਮੀਕਲ ਹਥਿਆਰ ਉਪਲੱਬਧ ਕਰਾਏ ਸਨ। ਹੇਲੀ ਨੇ ਸੀ.ਬੀ.ਐੱਸ. ਦੇ ਪ੍ਰੋਗਰਾਮ ”ਫੇਸ ਦਿ ਨੇਸ਼ਨ ” ਨੂੰ ਦਿੱਤੇ ਇਕ ਇੰਟਰਵਿਊ ਵਿੱਚ ਕਿਹਾ, ‘ਤੁਸੀ ਛੇਤੀ ਹੀ ਰੂਸ ‘ਤੇ ਲੱਗਣ ਵਾਲੀਆਂ ਪਾਬੰਦੀਆਂ ਨੂੰ ਦੇਖੋਗੇ। ਮੰਤਰੀ (ਸਟੀਵ)  ਨੂਚਿਨ ਸੋਮਵਾਰ ਨੂੰ ਇਸ ਦਾ ਐਲਾਨ ਕਰਣਗੇ, ਜੇਕਰ ਉਨ੍ਹਾਂ ਨੇ ਹਾਲੇ ਤੱਕ ਐਲਾਨ ਨਹੀਂ ਕੀਤੀ ਹੈ ਤਾਂ। ”

LEAVE A REPLY