ਖੋਜਕਰਤਾਵਾਂ ਦੇ ਅਧਿਐਨ ਤੋਂ ਪਤਾ ਲੱਗਾ ਕਿ ਅਸਲ ਵਿੱਚ ਵਜਨ ਕਿ ਹੈ। ਜਿਸ ਦੇ ਕਾਰਨ ਸਰਦੀਆਂ ਵਿੱਚ ਸਾਡਾ ਵਜਨ ਵੱਧ ਜਾਂਦਾ ਹੈ। ਉਹਨਾਂ ਦੇ ਦੱਸੇ ਕਾਰਨ ਨੇ ਧੁੱਪ ਸੇਕਣ ਦਾ ਇੱਕ ਹੋਰ ਫਾਇਦਾ ਸਾਹਮਣੇ ਲਿਆ ਦਿੱਤਾ ਹੈ। ਖੋਜਕਰਤਾਵਾਂ ਦੇ ਮੁਤਾਬਿਕ ਚਮੜੀ ਦੇ ਠੀਕ ਨਿੱਚੇ  ਕੋਸ਼ਿਕਾਵਾਂ ਵਿੱਚ ਮੌਜੂਦ ਚਰਬੀ ਸੂਰਜ ਦੀ ਨੀਲੀ ਰੋਸ਼ਨੀ ਦੇ ਸੰਪਰਕ ਵਿੱਚ ਆਉਣ ਨਾਲ ਸੁਗੜ ਜਾਂਦੀ ਹੈ। ਸੂਰਜ ਦੀ ਰੋਸ਼ਨੀ ਦੇ ਗੈਰ-ਹਾਜ਼ਰ ਵਿੱਚ ਅਜਿਹਾ ਨਹੀਂ ਹੁੰਦਾ। ਜਿਸ ਕਾਰਨ ਸਾਡਾ ਵਜਨ ਵੱਧ ਜਾਂਦਾ ਹੈ।
ਕਨੇਡਾ ਦੀ ਯੂਨੀਵਰਸਿਟੀ ਆਫ ਐਲਬਰਟਾ ਦੇ ਪ੍ਰੋਫੈਸਰ ਪੀਟਰ ਲਾਈਟ ਦੇ ਮੁਤਾਬਿਕ ਸੂਰਜ ਦੀ ਨਿਲ਼ੀ ਰੋਸ਼ਨੀ ਦੀ ਤਰੰਗ ਹੌਲੀ-ਹੌਲੀ (ਉਹ ਰੋਸ਼ਨੀ ਜੋ ਅਸੀਂ ਦੇਖ ਸਕਦੇ ਹਾਂ) ਸਾਡੀ ਚਮੜੀ ਦੇ ਨੇੜੇ ਤੱਕ ਦਾਖਲ ਹੁੰਦੀ ਹੈ ਅਤੇ ਉਸਦੇ ਨਿੱਚੇ ਕੋਸ਼ਿਕਾਵਾਂ ਤੱਕ ਪਹੁੰਚਦੀਆਂ ਹਨ। ਜਿਸ ਨਾਲ ਲਿਪੀਡ਼ ਡ੍ਰੌਪਲੈਟਸ ਦਾ ਆਕਾਰ ਘੱਟਦਾ ਹੈ ਅਤੇ ਉਹ ਕੋਸ਼ਿਕਾਵਾਂ ਤੋਂ ਬਾਹਰ ਨਿਕਲ ਜਾਂਦੀਆਂ ਹਨ। ਆਸਾਨ ਸ਼ਬਦਾਂ ਵਿੱਚ ਕਹੀਏ, ਤਾਂ ਸਾਡੀ ਕੋਸ਼ਿਕਾਵਾਂ ਜ਼ਿਆਦਾ ਚਰਬੀ ਨੂੰ ਨਹੀਂ ਰੱਖ ਸਕਦੀ।

LEAVE A REPLY