ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਲੋਹੜੀ ਦਾ ਤਿਉਹਾਰ ਪੂਰੀ ਧੂਮ ਧਾਮ ਨਾਲ ਸਭਿਆਚਾਰ ਪ੍ਰੋਗਰਾਮ ਕਰਕੇ ਮਨਾਇਆ ਗਿਆ, ਸਟੇਜ ਦੀ ਕਾਰਵਾਈ ਜਸਵਿੰਦਰ ਸਿੰਘ ਡੀ. ਪੀ. ਈ. ਨੇ ਸੰਭਾਲੀ, ਡਾਕਟਰ ਸ. ਗੁਰਜੰਟ ਸਿੰਘ ਸੇਖੋਂ ਅਤੇ ਸ੍ਰੀ ਕਿ੍ਸਨ ਗੋਇਲ ਇਸ ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਪੋ੍ਗਰਾਮ ਦੀ ਸ਼ੁਰੂਆਤ ਮੈਡਮ ਸੰਤੋਸ਼ ਕੁਮਾਰੀ ਨੇ ਲੋਹੜੀ ਦਾ ਇਤਿਹਾਸ ਦੱਸ ਕੇ ਕੀਤੀ, ਉਸ ਤੋ ਬਾਅਦ ਸਕੂਲ ਦੀਆਂ ਵਿਦਿਆਰਥਣਾਂ ਨੇ ਆਪਣਾ ਰੰਗਾ ਰੰਗ ਪੋ੍ਗਰਾਮ ਪੇਸ਼ ਕੀਤਾ ਜਿਸ ਵਿਚ ਗੀਤ ਆਹ ਦਿਨ ਮਸਾ ਲਿਆ , ਰੱਤੀ ਢੋਲਾਂ, ਸੂਹੇ ਵੇ ਚੀਰੇ ਵਾਲਿਆਂ ਪੇਸ਼ ਕੀਤੇ ਗਏ, ਇਸ ਤੋ ਇਲਾਵਾ ਫੁਲਕਾਰੀ, ਖੇਡਣ ਦੇ ਦਿਨ ਚਾਰ, ਕਦਰ ਕਰੀ ਦੀ, ਨੱਚਦੀਆਂ ਅੱਲ੍ਹੜਾ ਕਵਾਰੀਆ ਗੀਤਾ ਤੇ ਗਰੁੱਪ ਡਾਂਸ ਕੀਤਾ ਗਿਆ, ਧਰਮਵੀਰ ਲੈਕਚਰਾਰ, ਮੈਡਮ ਰਮਨਦੀਪ ਕੌਰ, ਮੈਡਮ ਕਰਮਜੀਤ ਕੌਰ, ਸ. ਹਰੀ ਸਿੰਘ ਡਰਾਇੰਗ ਟੀਚਰ, ਜਸਪਿੰਦਰ ਕੋਰ ਮੈਡਮ ਨੇ ਵੀ ਆਪਣੇ ਗੀਤ ਪੇਸ਼ ਕੀਤੇ, ਡਾਕਟਰ ਸ. ਗੁਰਜੰਟ ਸਿੰਘ ਸੇਖੋਂ ਨੇ ਬੋਲਦਿਆਂ ਕਿਹਾ, ਤਿਉਹਾਰਾ ਨੂੰ ਸਕੂਲਾਂ ਵਿਚ ਮਨਾਉਣਾ ਬਹੁਤ ਵਧੀਆ ਪਿਰਤ ਹੈ, ਇਸ ਨਾਲ ਬੱਚੇ ਸਾਡੇ ਤਿਉਹਾਰਾ ਨਾਲ ਜੁੜੇ ਰਹਿੰਦੇ ਹਨ, ਸ੍ਰੀ ਕਿ੍ਸਨ ਗੋਇਲ ਨੇ ਬੱਚਿਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਇਸ ਤਿਉਹਾਰ ਦੇ ਮੌਕੇ ਬੱਚਿਆਂ ਨੂੰ ਜਰਸੀਆਂ ਅਤੇ ਬੂਟ ਵੰਡੇ, ਇਸ ਮੌਕੇ ਪ੍ਰਿੰਸੀਪਲ ਸ੍ਰੀ ਵਿਜੈ ਗਰਗ ਨੇ ਆਏ ਹੋਏ ਮੁੱਖ ਮਹਿਮਾਨਾ ਨੂੰ ਜੀਉ ਆਇਆਂ ਆਖਿਆ, ਇਸ ਪੋ੍ਗਰਾਮ ਨੂੰ ਸਫਲ ਬਣਾਉਣ ਲਈ ਰੈੱਡ ਹਾਊਸ ਵਿੱਚ ਕੰਮ ਕਰ ਰਹੇ ਟੀਚਰ ਮੈਡਮ ਰਵਿੰਦਰ ਪਾਲ  , ਮੈਡਮ ਇੰਦਰਜੀਤ ਕੌਰ, ਮੈਡਮ ਨਿੱਧਾ ਨਾਰੰਗ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ

LEAVE A REPLY