ਉੱਡਣੇ ਸਿੱਖ ਦੇ ਨਾਮ ਨਾਲ ਜਾਣੇ ਜਾਂਦੇ ਮਿਲਖਾ ਸਿੰਘ ਨੂੰ ਵਿਸ਼ਵ ਸਿਹਤ ਸੰਗਠਨ ਨੇ ਦੱਖਣੀ ਪੂਰਬੀ ਏਸ਼ੀਆ ਖੇਤਰ ‘ਚ ਸਰੀਰਕ ਗਤੀਵਿਧੀਆਂ ਸਬੰਧੀ ਗੁੱਡਵਿਲ ਅੰਬੈਸਡਰ ਚੁਣਿਆ ਹੈ। ਹੁਣ ਉਹ ਵਿਸ਼ਵ ਸਿਹਤ ਸੰਗਠਨ ਵੱਲੋਂ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਤੇ ਉਨ੍ਹਾਂ ‘ਤੇ ਕਾਬੂ ਪਾਉਣ ਲਈ ਪ੍ਰਚਾਰ ਕਰਨਗੇ।

ਡਬਲੀਊਐਚਓ ਦੀ ਦੱਖਣ ਪੂਰਬੀ ਏਸ਼ੀਆ ਖੇਤਰ ਦੀ ਨਿਰਦੇਸ਼ਕ ਪੂਨਮ ਖੇਤਰਪਾਲ ਨੇ ਕਿਹਾ, ਸਿਹਤ ਲਈ ਤੰਦਰੁਸਤੀ ਸਬੰਧੀ ਗਤੀਵਿਧੀਆਂ ਨੂੰ ਵਧਾਉਣਾ ਅਹਿਮ ਹੈ। ਮਿਲਖਾ ਸਿੰਘ ਜਿਹੇ ਮਹਾਨ ਅਥਲੀਟ ਨੂੰ ਇਸ ਨਾਲ ਜੋੜਨ ਲਈ ਇਸ ਸੰਗਠਨ ਨੂੰ ਹੋਰ ਕਾਮਯਾਬੀ ਮਿਲੇਗੀ।

ਉਨ੍ਹਾਂ ਕਿਹਾ ਕਿ ਹਰ ਸਾਲ ਵਿਸ਼ਵ ਸਿਹਤ ਸੰਗਠਨ ਦੱਖਣੀ ਪੂਰਬੀ ਏਸ਼ੀਆ ‘ਤੇ ਗੈਰ ਸੰਚਾਰੀ ਬੀਮਾਰੀਆਂ ਨਾਲ ਕਰੀਬ 85 ਲੱਖ ਮੌਤਾਂ ਹੁੰਦੀਆਂ ਹਨ ਤੇ ਇਹ ਸਾਰੀ ਜੀਵਨਸ਼ੈਲੀ ਨਾਲ ਜੁੜੀ ਸਮੱਸਿਆਵਾਂ ਨੂੰ ਲੈ ਕੇ ਹੈ। ਨਿੱਤ ਕਸਰਤ ਨਾਲ ਦਿਲ ਦੇ ਰੋਗ, ਦਿਲ ਦੀ ਧੜਕਨ, ਸ਼ੂਗਰ ਤੇ ਕੈਂਸਰ ਜਿਹੀਆਂ ਭਿਆਨਕ ਬੀਮਾਰੀਆਂ ਦਾ ਖਤਰਾ ਘੱਟ ਹੋ ਸਕਦਾ ਹੈ।

LEAVE A REPLY