ਸੈਕਰਾਮੈਂਟੋ, ()- ਐਲਕ ਗਰੋਵ ਸਿਟੀ ਵੱਲੋਂ ਅਮਰੀਕਾ ਦੀ ਫੌਜ ਵਿਚ ਸੇਵਾ ਨਿਭਾਉਣ ਵਾਲਿਆਂ ਦੇ ਸਨਮਾਨ
ਵਿਚ ਪਰੇਡ ਦਾ ਆਯੋਜਨ ਕੀਤਾ ਗਿਆ। ਇਹ ਪਰੇਡ ਪਿਛਲੇ 17 ਸਾਲਾਂ ਤੋਂ ਇਥੇ ਹਰ ਸਾਲ ਲਗਾਤਾਰ ਕਰਵਾਈ
ਜਾ ਰਹੀ ਹੈ। ਇਸ ਸਾਲ ਦੀ ਪਰੇਡ ਵਿਚ ਜਿੱਥੇ ਸਾਬਕਾ ਫੌਜੀ ਟੁਕੜੀਆਂ, ਬੈਂਡ, ਹੋਰ ਕਈ ਤਰ੍ਹਾਂ ਦੀਆਂ
ਝਾਕੀਆਂ ਦੇ ਨਾਲ-ਨਾਲ ਸਕੂਲਾਂ ਦੇ ਬੱਚਿਆਂ ਨੇ ਪਰੇਡ ਵਿਚ ਹਿੱਸਾ ਲਿਆ, ਉਥੇ ਹਰ ਸਾਲ ਵਾਂਗ ਇਸ ਵਾਰ ਵੀ
ਸਿੱਖਾਂ ਦਾ ਫਲੋਟ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਇਆ। ਇਸ ਫਲੋਟ ‘ਤੇ ਜਿੱਥੇ ਅਮਰੀਕੀ ਫੌਜ ਵਿਚ ਸੇਵਾ
ਨਿਭਾਉਂਦਿਆਂ ਸ਼ਹੀਦੀ ਪਾ ਚੁੱਕੇ ਕਾਰਪੋਰਲ ਗੁਰਪ੍ਰੀਤ ਸਿੰਘ ਦੀ ਤਸਵੀਰ ਸਜਾਈ ਗਈ ਸੀ, ਉਥੇ ਦਸਤਾਰਾਂ
ਸਮੇਤ ਸੇਵਾ ਨਿਭਾਉਣ ਵਾਲੇ ਮੌਜੂਦਾ ਅਤੇ ਸਾਬਕਾ ਫੌਜੀ ਅਫਸਰਾਂ ਦੀਆਂ ਫੋਟੋਆਂ ਵੀ ਦਰਸਾਈਆਂ ਗਈਆਂ।
ਅਜਿਹੀਆਂ ਤਸਵੀਰਾਂ ਨਾਲ ਅਮਰੀਕੀ ਲੋਕਾਂ ਨੂੰ ਸਿੱਖਾਂ ਬਾਰੇ ਕਾਫੀ ਜਾਣਕਾਰੀ ਮਿਲਦੀ ਹੈ। ਪਰੇਡ ਦੇਖਣ ਆਏ
ਲੋਕਾਂ ਨੇ ਇਸ ਫਲੋਟ ਨੂੰ ਸਲਾਹਿਆ ਅਤੇ ਥਾਂ-ਥਾਂ ਤਾੜੀਆਂ ਨਾਲ ਸਵਾਗਤ ਕੀਤਾ।
ਸੈਕਰਾਮੈਂਟੋ ਦੇ ਸਿੱਖ ਭਾਈਚਾਰੇ ਵੱਲੋਂ ਪਿਛਲੇ 9 ਸਾਲਾਂ ਤੋਂ ਇਸ ਪਰੇਡ ਵਿਚ ਲਗਾਤਾਰ ਸ਼ਮੂਲੀਅਤ ਕੀਤੀ
ਜਾ ਰਹੀ ਹੈ। ਸਥਾਨਕ ਅਮਰੀਕੀ ਆਗੂ ਅਤੇ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਸਿੱਖ ਭਾਈਚਾਰੇ ਨੂੰ ਮਿਲਣ ਲਈ
ਪਹੁੰਚਦੇ ਹਨ ਅਤੇ ਧੰਨਵਾਦ ਕਰਦੇ ਹਨ। ਇਸ ਵਾਰ ਵੀ ਮੇਅਰ ਸਟੀਵ ਲੀ, ਕਾਂਗਰਸਮੈਨ ਐਮੀ ਬੇਰਾ, ਵਾਈਸ ਮੇਅਰ
ਸਟੀਵਨ ਡੈਟਰਿਕ, ਕੌਂਸਲ ਮੈਂਬਰ ਸਟੈਫਨੀ ਨਿਊਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਵਿਸ਼ੇਸ਼ ਤੌਰ ‘ਤੇ
ਇਸ ਫਲੋਟ ਕੋਲ ਪਹੁੰਚੇ ਅਤੇ ਸਿੱਖ ਕੌਮ ਦਾ ਧੰਨਵਾਦ ਕੀਤਾ। ਕੈਲੀਫੋਰਨੀਆ ਸਿੱਖ ਸੁਸਾਇਟੀ ਵੱਲੋਂ
ਗੁਰਜਤਿੰਦਰ ਸਿੰਘ ਰੰਧਾਵਾ ਅਤੇ ਨਿਰਮਲ ਸਿੰਘ ਨੇ ਆਏ ਹੋਏ ਸਮੂਹ ਸਿੱਖ ਭਾਈਚਾਰੇ ਦਾ ਇਸ ਪਰੇਡ ਵਿਚ
ਸ਼ਾਮਲ ਹੋਣ ਲਈ ਧੰਨਵਾਦ ਕੀਤਾ।

LEAVE A REPLY