ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਯਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਰੂਪ ‘ਚ ਮਾਨਤਾ ਦਿੰਦਾ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਸ ਕਦਮ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਤੇ ਇਸ ਨਾਲ ਮੱਧ ਪੂਰਬ ‘ਚ ਸ਼ਾਂਤੀ ਪ੍ਰਕਿਰਿਆ ਤੇਜ਼ ਹੋਵੇਗੀ ਤੇ ਟਿਕਾਊ ਸਮਝੌਤੇ ਦਾ ਰਾਹ ਪੱਧਰਾ ਹੋਵੇਗਾ। ਟਰੰਪ ਦੇ ਇਸ ਐਲਾਨ ਤੋਂ ਪਹਿਲਾਂ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਦੇ ਇਕ ਬੁਲਾਰੇ ਨੇ ਚਿਤਾਵਨੀ ਦਿੱਤੀ ਸੀ ਕਿ ਇਸ ਕਦਮ ਦੇ ਖਤਰਨਾਕ ਨਤੀਜੇ ਹੋ ਸਕਦੇ ਹਨ।
ਟਰੰਪ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਅਤੀਤ ‘ਚ ਅਸਫਲ ਨੀਤੀਆਂ ਨੂੰ ਦੁਹਰਾਉਣ ਨਾਲ ਅਸੀਂ ਆਪਣੀ ਪ੍ਰੇਸ਼ਾਨੀ ਹੱਲ ਨਹੀਂ ਕਰ ਸਕਦੇ। ਉਨ੍ਹਾਂ ਕਿਹਾ, ”ਅੱਜ ਮੇਰਾ ਐਲਾਨ ਇਜ਼ਰਾਇਲ ਤੇ ਫਲਸਤੀਨੀ ਖੇਤਰ ਵਿਚਾਲੇ ਵਿਵਾਦ ਪ੍ਰਤੀ ਇਕ ਨਵੇਂ ਨਜ਼ਰੀਏ ਦੀ ਸ਼ੁਰੂਆਤ ਹੈ।” ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਯਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦਾ ਦਰਜਾ ਦੇਣਗੇ।

LEAVE A REPLY