ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਪ੍ਰਧਾਨ ਨਿਰਮਲ ਸਿੰਘ ਸੈਦਪੁਰ ਦੀ ਅਗਵਾਈ ‘ਚ ਆਪਣੀਆਂ ਮੰਗਾਂ ਸਬੰਧੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਨਾਂ ਇਕ ਮੰਗ ਪੱਤਰ ਉਨ੍ਹਾਂ ਦੇ ਪੀ. ਏ. ਮਨਜੀਤ ਸਿੰਘ ਨਿੱਝਰ ਨੂੰ ਦਿੱਤਾ, ਜਿਸ ‘ਚ ਉਨ੍ਹਾਂ ਮੰਗ ਕੀਤੀ ਕਿ ਲੇਬਰ ਵਿਭਾਗ ਵੱਲੋਂ 7 ਅਗਸਤ 2017 ਤੋਂ ਸਾਰੇ ਕੰਮ ਆਨ ਲਾਈਨ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ 5 ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਲੇਬਰ ਦਫਤਰ ਵੱਲੋਂ ਮਜ਼ਦੂਰ ਸਾਥੀਆਂ ਦੇ ਵਾਰ-ਵਾਰ ਚੱਕਰ ਲਾਏ ਜਾ ਰਹੇ ਹਨ ਅਤੇ ਉਨ੍ਹਾਂ ਦਾ ਸਹੂਲਤਾਂ ਸਬੰਧੀ ਕੋਈ ਵੀ ਫਾਰਮ ਜਮ੍ਹਾ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮਜ਼ਦੂਰਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਸੈਦਪੁਰ, ਸੱਜਣ ਸਿੰਘ ਤਲਵੰਡੀ ਚੌਧਰੀਆਂ, ਸੁਰਜਨ ਸਿੰਘ, ਅਮਰਜੀਤ ਸਿੰਘ ਡੋਲਾ, ਕਸ਼ਮੀਰ ਸਿੰਘ, ਜਗੀਰ ਸਿੰਘ, ਸਤਨਾਮ ਸਿੰਘ, ਮਲਕੀਤ ਸਿੰਘ, ਬਲਬੀਰ ਚੰਦ ਤੇ ਗੁਰਮੇਲ ਆਦਿ ਨੇ ਦੱਸਿਆ ਕਿ 25 ਅਪ੍ਰੈਲ 2017 ਨੂੰ ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਦੀ ਪ੍ਰਧਾਨਗੀ ਹੇਠ 1 ਕਰੋੜ 89 ਲੱਖ 71 ਹਜ਼ਾਰ ਰੁਪਏ ਤੇ 15 ਜੂਨ 2017 ਨੂੰ ਐੱਸ. ਡੀ. ਐੱਮ. ਕਪੂਰਥਲਾ ਡਾ. ਨਯਨ ਭੁੱਲਰ ਦੀ ਪ੍ਰਧਾਨਗੀ ਹੇਠ 1 ਕਰੋੜ 21 ਲੱਖ 49 ਹਜ਼ਾਰ ਰੁਪਏ ਦੀ ਸਹਾਇਤਾ ਉਸਾਰੀ ਮਜ਼ਦੂਰਾਂ ਲਈ ਪਾਸ ਕੀਤੇ ਗਏ ਪਰ ਸੈਸ਼ਨ 2017-18 ਦੌਰਾਨ ਕੋਈ ਵੀ ਸਹਾਇਤਾ ਰਾਸ਼ੀ ਪਾਸ ਨਹੀਂ ਕੀਤੀ ਗਈ, ਜਿਸ ਕਾਰਨ ਉਸਾਰੀ ਮਜ਼ਦੂਰਾਂ ‘ਚ ਸਰਕਾਰ ਤੇ ਲੇਬਰ ਵਿਭਾਗ ਵਿਰੁੱਧ ਭਾਰੀ ਰੋਸ ਹੈ ਅਤੇ ਰੋਸ ਵਜੋਂ ਮਜ਼ਦੂਰਾਂ ਵੱਲੋਂ 24 ਜਨਵਰੀ ਨੂੰ ਲੇਬਰ ਦਫਤਰ ਕਪੂਰਥਲਾ ਵਿਖੇ ਧਰਨਾ ਦਿੱਤਾ ਜਾਵੇਗਾ।

LEAVE A REPLY