ਹਰਿਆਣਾ ਬੀਜੇਪੀ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਚਾਰ ਅਗਸਤ ਦੀ ਵਾਰਦਾਤ ਦੀ ਸੀਸੀਟੀਵੀ ਫੁਟੇਜ਼ ਬਰਾਮਦ ਹੋਈ ਹੈ। ਇਸ ਵਿੱਚ ਸਪੱਸ਼ਟ ਤੌਰ ‘ਤੇ ਦਿਖਾਈ ਦੇ ਰਿਹਾ ਹੈ ਕਿ ਮੁਲਜ਼ਮ ਵਿਕਾਸ ਬਰਾਲਾ ਅੱਧੀ ਰਾਤ ਨੂੰ ਵਾਰਨਿਕਾ ਕੁੰਡੂ ਦਾ ਪਿੱਛਾ ਕਰਨ ਤੋਂ ਪਹਿਲਾਂ ਸ਼ਰਾਬ ਖਰੀਦ ਰਿਹਾ ਹੈ।

ਫੁਟੇਜ਼ ਵਿੱਚ ਬਰਾਲਾ ਆਪਣੇ ਦੋਸਤ ਆਸ਼ੀਸ਼ ਕੁਮਾਰ ਨਾਲ ਚੰਡੀਗੜ੍ਹ ਦੇ ਸੈਕਟਰ 9 ਵਿੱਚ ਦੁਕਾਨ ਤੋਂ ਸ਼ਰਾਬ ਖਰੀਦਦਾ ਦਿਖ ਰਿਹਾ ਸੀ। ਇਸ ਨੇ ਪੀੜਤ ਦੇ ਦਾਅਵੇ ਨੂੰ ਮਜ਼ਬੂਤ​ਕੀਤਾ ਕਿ ਘਟਨਾ ਰਾਤ ਵੇਲੇ ਹੋਈ ਤੇ ਬਰਾਲਾ ਨਸ਼ੇ ‘ਚ ਸੀ। ਵੀਰਵਾਰ ਨੂੰ ਚੰਡੀਗੜ੍ਹ ਦੀ ਅਦਾਲਤ ਨੇ ਬਰਾਲਾ ਤੇ ਉਸ ਦੇ ਦੋਸਤ ਨੂੰ ਦੋ ਦਿਨ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਸੀ।

5 ਅਗਸਤ ਨੂੰ ਹਰਿਆਣਾ ਦੇ ਭਾਜਪਾ ਦੇ ਆਗੂ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਤੇ ਉਨ੍ਹਾਂ ਦੇ ਦੋਸਤ ਨੂੰ ਚੰਡੀਗੜ੍ਹ ਦੇ ਆਈਏਐਸ ਅਧਿਕਾਰੀ ਦੀ ਧੀ ਵਰਨਿਕਾ ਕੁੰਦੂ ਨਾਲ ਛੇੜਖਾਨੀ ਤੇ ਤੰਗ ਕਰਨ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਕਹਾਣੀ ਵਰਨਿਕਾ ਨੇ ਆਪਣੀ ਫੇਸਬੁੱਕ ‘ਤੇ ਬਿਆਨ ਕੀਤੀ ਸੀ। ਚੰਡੀਗੜ੍ਹ ਦੇ ਡੀਜੀਪੀ ਤਜਿੰਦਰ ਲੂਥਰਾ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਨੇ ਆਪਣੇ ਖੂਨ ਦਾ ਟੈਸਟ ਕਰਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ ਜਿਸ ਕਰਕੇ ਪੁਲਿਸ ਨੂੰ ਸ਼ੱਕ ਪਿਆ।

LEAVE A REPLY