ਪਾਕਿਸਤਾਨ ਦੇ ਸਿੱਖਾਂ ਨੇ ਆਲ ਪਾਕਿਸਤਾਨ ਸਿੱਖ ਸੰਗਤ ਕਮੇਟੀ (ਏ.ਪੀ.ਐਸ.ਐਸ.ਸੀ.) ਨੇ 11 ਅਗਸਤ ਨੂੰ ਕੀਤਾ ਜਾਣ ਵਾਲਾ ਪ੍ਰਦਰਸ਼ਨ 16 ਤਕ ਮੁਲਤਵੀ ਕਦ ਦਿੱਤਾ ਹੈ। ਪਾਕਿਸਤਾਨ ‘ਚ ਬਹੁ-ਗਿਣਤੀ ਵਿੱਚ ਸਿੱਖਾਂ ਨੇ ਸਰਕਾਰ ਵੱਲੋਂ ਚਲਾਏ ਜਾਣ ਵਾਲੇ ਔਕਾਫ ਬੋਰਡ ‘ਤੇ ਇਲਜ਼ਾਮ ਲਾਇਆ ਹੈ ਕਿ ਬੋਰਡ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬਨਾਹ ‘ਤੇ ਧਾਰਮਿਕ ਫੈਸਲੇ ਲੈ ਰਿਹਾ ਹੈ।

ਪਾਕਿਸਤਾਨ ਦੇ ਸਿੱਖਾਂ ਨੇ ਆਲ ਪਾਕਿਸਤਾਨ ਸਿੱਖ ਸੰਗਤ ਕਮੇਟੀ (ਏ.ਪੀ.ਐਸ.ਐਸ.ਸੀ.) ਦੇ ਨਾਂ ਹੇਠ ਇਕੱਠੇ ਹੋ ਕੇ ਸਾਰੇ ਗੁਰਦਵਾਰਿਆਂ ਨੂੰ ਸਰਕਾਰੀ ਕੰਟਰੋਲ ਤੋਂ ਮੁਕਤ ਕਰਵਾ ਕੇ ਪੀ.ਐਸ.ਜੀ.ਪੀ.ਸੀ. ਦੀ ਖ਼ੁਦਮੁਖ਼ਤਿਆਰੀ ਬਹਾਲ ਕਰਵਾਉਣ ਦੀ ਮੰਗ ਕੀਤੀ ਹੈ। ਨਨਕਾਣਾ ਸਾਹਿਬ ਤੋਂ ਇੱਕ ਸਿੱਖ ਨੇਤਾ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ‘ਤੇ ਜਾਣਕਾਰੀ ਦਿੱਤੀ ਕਿ ਔਕਾਫ ਬੋਰਡ ਦੇ ਕੁਝ ਅਧਿਕਾਰੀਆਂ ਨੇ ਏ.ਪੀ.ਐਸ.ਐਸ.ਸੀ. ਨਾਲ ਰਾਬਤਾ ਕਾਇਮ ਕਰ ਕੇ ਇਹ ਪ੍ਰਦਰਸ਼ਨ ਨਾ ਕਰਨ ਲਈ ਕਿਹਾ ਸੀ। ਉਸ ਨੇ ਦੱਸਿਆ ਕਿ ਔਕਾਫ ਬੋਰਡ ਨੂੰ ਡਰ ਸੀ ਕਿ ਏ.ਪੀ.ਐਸ.ਐਸ.ਸੀ. ਬੋਰਡ ਵੱਲੋਂ ਗੁਰਦਵਾਰਿਆਂ ਦੇ ਫੰਡਾਂ ‘ਚੋਂ ਹੁੰਦੀ ਚੋਰੀ ਅਤੇ ਗੁਰੂ ਘਰਾਂ ਦੀਆਂ ਜ਼ਮੀਨਾਂ ਨੂੰ ਐਕੁਆਇਰ ਕਰਨ ਤੋਂ ਬਾਅਦ ਨਿਜੀ ਬਿਲਡਰਾਂ ਨੂੰ ਵੇਚਣ ਆਦਿ ਭ੍ਰਿਸ਼ਟਾਚਾਰ ਨੂੰ ਸਭ ਦੇ ਸਾਹਮਣੇ ਲਿਆ ਸਕਦਾ ਹੈ। ਸੂਤਰਾਂ ਮੁਤਾਬਕ ਇਸ ਤੋਂ ਪਹਿਲਾਂ ਇਹ ਕਦੇ ਨਹੀਂ ਹੋਇਆ ਕਿ ਔਕਾਫ ਬੋਰਡ ਨੇ ਸਿੱਖ ਨੇਤਾਵਾਂ ਨਾਲ ਇੰਨੀ ਕਾਹਲ ਵਿੱਚ ਬੈਠਕ ਸੱਦੀ ਹੋਵੇ। ਇਸ ਤੋਂ ਇਲਾਵਾ ਸੂਤਰ ਇਹ ਵੀ ਦੱਸਦੇ ਹਨ ਕਿ ਔਕਾਫ ਬੋਰਡ ਦਾ ਚੇਅਰਮੈਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਕਰੀਬੀ ਹੈ। ਹੁਣ ਸ਼ਰੀਫ ਦੇ ਸੱਤਾ ਤੋਂ ਲਾਂਭੇ ਹੋ ਜਾਣ ਕਾਰਨ ਉਹ ਕਮਜ਼ੋਰ ਹੋ ਗਿਆ ਹੈ। ਪਾਕਿਸਤਾਨ ਦੀਆਂ ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ ਨਾਲ-ਨਾਲ ਸ੍ਰੀ ਗੁਰੂ ਨਾਨਕ ਸਤਸੰਗ ਸਭਾ ਦੇ ਪ੍ਰਧਾਨ ਹੀਰਾ ਸਿੰਘ ਨੇ ਕਿਹਾ ਕਿ ਉਹ 11 ਅਗਸਤ ਨੂੰ ਇਸਲਾਮਾਬਾਦ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਔਕਾਫ ਬੋਰਡ ਵੱਲੋਂ ਗੁਰਦੁਆਰਾ ਪੰਜਾ ਸਾਹਿਬ, ਹਸਨ ਅਬਦਾਲ ਦੇ ਸਰੋਵਰ ਦੇ ਪਾਣੀ ਨੂੰ ਵਪਾਰਕ ਤੌਰ ‘ਤੇ ਵੰਡਣਾ, ਕਰਤਾਰਪੁਰ ਵਿਖੇ ਗੁਰਦਵਾਰਾ ਅੰਗੀਠਾ ਸਾਹਿਬ ਵਿੱਚ ਅੰਗੀਠਾ ਸਾਹਿਬ ਦੀ ਉਸਾਰੀ ਕਰਨਾ, ਪਾਕਿਸਤਾਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ ਆਦਿ ਸਬੰਧੀ ਫੈਸਲੇ ਸਿੱਖ ਸੰਗਤ ਨਾਲ ਬਿਨਾਂ ਕਿਸੇ ਸਲਾਹ-ਮਸ਼ਵਰੇ ਤੋਂ ਲੈ ਲਏ ਜਾਂਦੇ ਹਨ।

ਪੇਸ਼ੇ ਵਜੋਂ ਵਕੀਲ ਹੀਰਾ ਸਿੰਘ ਨੇ ਦੋਸ਼ ਲਾਇਆ ਕਿ ਔਕਾਫ ਬੋਰਡ ਨੇ ਹਸਨ ਅਬਦਾਲ ਸਰੋਵਰ ਦਾ ਰੂਹਾਨੀ ਜਲ ਕਿਸ ‘ਮਿਨਰਲ ਵਾਟਰ’ ਦੀ ਬੋਤਲ ਵਾਂਗ ਵੇਚਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਈ ਇਸ ਤਰ੍ਹਾਂ ਕਰਨ ਬਾਰੇ ਸੋਚ ਕਿਵੇਂ ਸਕਦਾ ਹੈ, ਇਹ ਸਿੱਖ ਧਰਮ ਦੇ ਅਸੂਲਾਂ ਖ਼ਿਲਾਫ਼ ਹੈ।

ਹੀਰਾ ਸਿੰਘ ਨੇ ਇਸ ਦੀ ਸੂਚਨਾ ਪਾਕਿਸਤਾਨੀ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਕਾਰਵਾਈ ਕਰਨ ਲਈ ਦਬਾਅ ਬਣਾਇਆ ਜਾਵੇ। ਉਨ੍ਹਾਂ ਇਹ ਵੀ ਇਲਜ਼ਾਮ ਲਾਏ ਕਿ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਏ ਅਧਿਕਾਰੀ ਵੀ ਔਕਾਫ ਬੋਰਡ ਨਾਲ ਮਿਲੇ ਹੋਏ ਹਨ ਤੇ ਅਜਿਹੇ ਕੰਮ ਕਰ ਕੇ ਸਿੱਖੀ ਸਿਧਾਂਤਾਂ ਦਾ ਘਾਣ ਕਰ ਰਹੇ ਹਨ।

LEAVE A REPLY