ਜ਼ਿਲਾ ਪ੍ਰੀਸ਼ਦ ਕਪੂਰਥਲਾ ਦੇ ਉੱਪ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਐੱਸ. ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਮਾ. ਗੁਰਦੇਵ ਸਿੰਘ ਨੇ ਪ੍ਰੈੱਸ ਨੂੰ ਦੱਸਿਆ ਕਿ 5 ਅਪ੍ਰੈਲ ਨੂੰ ਪਿੰਡ ਦੇਸਲ ਵਿਖੇ ਹੋਈ ਲੜਾਈ ‘ਚ ਕਾਂਗਰਸ ਪਾਰਟੀ ਦੀ ਕਥਿਤ ਸ਼ਹਿ ‘ਤੇ ਫੱਤੂਢੀਗਾਂ ਪੁਲਸ ਵੱਲੋਂ ਮੇਰਾ ਨਾ ਪਰਚੇ ‘ਚ ਸ਼ਾਮਲ ਕੀਤਾ ਗਿਆ ਹੈ, ਜਿਸ ਦੇ ਵਿਰੋਧ ‘ਚ ਸ਼੍ਰੋਮਣੀ ਆਕਾਲੀ ਦਲ ਬਾਦਲ ਵੱਲੋਂ 16 ਅਪ੍ਰੈਲ ਨੂੰ ਸਵੇਰੇ 11 ਤੋਂ ਬਾਅਦ ਦੁਪਹਿਰ 2 ਵਜੇ ਤੱਕ ਕਪੂਰਥਲਾ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਆਕਾਲੀ ਆਗੂ ਹੰਸਰਾਜ ਦਬੁਰਜੀ, ਪੰਚ ਬਲਵਿੰਦਰ ਸਿੰਘ, ਦਵਿੰਦਰ ਸਿੰਘ ਦੇਸਲ ਤੇ ਜਗਜੀਤ ਸਿੰਘ ਖੁਸਰੋਪੁਰ ਆਦਿ ਦੀ ਹਾਜਰੀ ਦੌਰਾਨ ਮਾ. ਗੁਰਦੇਵ ਸਿੰਘ ਨੇ ਕਿਹਾ ਕਿ ਉਕਤ ਪਰਚੇ ‘ਚ ਮੇਰਾ ਝੂਠਾ ਨਾ ਸ਼ਾਮਲ ਕਰਨ ਦਾ ਵਿਰੋਧ ਕਰਦਿਆ ਜਾਂਚ ਦੀ ਮੰਗ ਸੰਬੰਧੀ ਜ਼ਿਲਾ ਪੁਲਸ ਕਪਤਾਨ ਕਪੂਰÎਥਲਾ ਨੂੰ ਨਿੱਜੀ ਤੌਰ ‘ਤੇ ਮਿਲ ਕੇ ਲਿਖਤੀ ਮੰਗ ਪੱਤਰ ਸੌਪ ਚੁੱਕੇ ਹਾਂ। ਉਨ੍ਹਾਂ ਨੇ ਦੱਸਿਆ ਕਿ ਜਿਸ ਸਮੇਂ ਪਿੰਡ ਦੇਸਲ ਵਿਖੇ ਦੋ ਧਿਰਾਂ ‘ਚ ਝਗੜਾ ਹੋਇਆ ਉਸ ਸਮੇਂ ਮੈਂ ਕਪੂਰਥਲਾ ਸ਼ਹਿਰ ‘ਚ ਸਥਿਤ ਆਪਣੀ ਨਿੱਜੀ ਰਿਹਾਇਸ਼ ‘ਤੇ ਸੀ, ਜਿਸ ਦਾ ਸਬੂਤ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਹੈ।

LEAVE A REPLY