ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਰਾਜਦੂਤ ਨਿਕੀ ਹੇਲੀ ਦੇ ਦੋ ਸਹਿਯੋਗੀ ਆਪਣਾ ਅਹੁਦਾ ਛੱਡਣਗੇ। ਪੋਲਿਟਿਕੋ ਅਨੁਸਾਰ, ਹੇਲੀ ਨੇ ਇਸਦੇ ਸੰਕੇਤ ਦਿੱਤੇ ਕਿ ਸੰਚਾਰ ਨਿਦੇਸ਼ਕ ਜੋਨਾਥਨ ਵਾਚੇਲ ਅਤੇ ਚੀਫ ਆਫ ਸਟਾਫ ਸਟੀਵਨ ਗਰੋਵਸ ਨਿੱਜੀ ਕਾਰਨਾਂ ਕਾਰਨ ਅਹੁਦਾ ਛੱਡ ਰਹੇ ਹਨ। ਹੇਲੀ ਨੇ ਵੀਰਵਾਰ ਨੂੰ ਟਵੀਟ ਕਰ ਕੇ ਕਿਹਾ, ਜੋਨਾਥਨ ਅਤੇ ਸਟੀਵ, ਦੋਹਾਂ ਨੇ ਹਾਲ ਹੀ ‘ਚ ਪਰਵਾਰਿਕ ਸਮੱਸਿਆਵਾਂ ਦਾ ਸਾਹਮਣਾ ਕੀਤਾ।ਉਹ ਹਮੇਸ਼ਾ ਸਾਡੇ ਪਿਆਰੇ ਮਿੱਤਰ ਰਹਿਣਗੇ। ਸੰਯੁਕਤ ਰਾਸ਼ਟਰ ‘ਚ ਅਮਰੀਕੀ ਮਿਸ਼ਨ ਜੁੜਿਆ ਸੂਤਰਾਂ ਨੇ ਵੀ ਇਸਦੀ ਪੁਸ਼ਟੀ ਕੀਤੀ, ਪਰ ਇਹ ਸਪੱਸ਼ਟ ਤੌਰ ‘ਤੇ ਨਹੀਂ ਦੱਸਿਆ ਕਿ ਦੋਵੇਂ ਕਦੋਂ ਅਸਤੀਫਾ ਦੇਣਗੇ।ਗਰੋਵਸ, ਹੇਲੀ ਦੇ ਦਫ਼ਤਰ ਨਾਲ ਜੁੜਣ ਤੋਂ ਪਹਿਲਾਂ ਹੈਰੀਟੇਜ ਫਾਊਂਡੇਸ਼ਨ ‘ਚ ਕੰਮ ਕਰ ਰਹੇ ਸਨ।ਉਥੇ ਹੀ, ਵਾਚੇਲ ਫਾਕਸ ਨਿਊਜ ‘ਚ ਕੰਮ ਕਰ ਰਹੇ ਸਨ ਅਤੇ ਸੰਯੁਕਤ ਰਾਸ਼ਟਰ ਕਵਰ ਕਰਦੇ ਸਨ।

LEAVE A REPLY