ਗਰਮੀਆਂ ‘ਚ ਪਸੀਨੇ ਦੇ ਕਾਰਨ ਮੇਅਕੱਪ ਲੰਬੇ ਸਮੇਂ ਤੱਕ ਨਹੀ ਟਿਕ ਪਾਉਂਦਾ। ਜੇਕਰ ਸਕਿਨ ਆਇਲੀ ਹੋਵੇ ਤਾਂ ਇਹ ਸਮੱਸਿਆ ਵੱਧ ਜਾਂਦੀ ਹੈ। ਪਸੀਨੇ ਦੇ ਕਾਰਨ ਕਾਜਲ, ਆਈਲਾਈਨਰ ਵੀ ਫੈਲ ਜਾਂਦਾ ਹੈ। ਇਸ ਲਈ ਮੇਅਕੱਪ ਖੂਬਸੂਰਤ ਨਿਕਲਣ ਦੀ ਥਾਂ ਖਰਾਬ ਹੋ ਜਾਂਦਾ ਹੈ। ਅਜਿਹੀ ਹਾਲਤ ‘ਚ ਗਰਮੀਆਂ ‘ਚ ਮੇਅਕੱਪ ਕਰਦੇ ਹੋਏ ਇਹ ਗੱਲਾਂ ਧਿਆਨ ‘ਚ ਰੱਖਣੀਆਂ ਚਾਹੀਦੀਆਂ ਹਨ।
1. ਗਰਮੀਆਂ ‘ਚ ਪਾਣੀ ਅਤੇ ਪਾਊਡਰ ਬੇਸਡ ਮੇਕਅੱਪ ਪ੍ਰੋਡਕਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਵਾਟਰ-ਪਰੂਫ ਲਿਪਲਾਈਨਰ ਅਤੇ ਮਸਕਾਰੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
2. ਮੇਕਅੱਪ ਕਰਨ ਤੋਂ ਪਹਿਲਾਂ ਚਿਹਰੇ ਨੂੰ ਸਾਫ ਕਰ ਲਓ। ਇਸ ਨਾਲ ਮੇਅਕੱਪ ਲੰਬੇ ਸਮੇਂ ਤੱਕ ਟਿਕਿਆ ਰਵੇਗਾ। ਇਸ ਤੋਂ ਇਲਾਵਾ ਤੁਸੀਂ ਕੱਪੜੇ ‘ਚ ਬਰਫ ਪਾ ਕੇ ਵੀ ਚਿਹਰੇ ‘ਤੇ ਲਗਾ ਸਕਦੇ ਹੋ।
3. ਲਿਪਸਟਿਕ ਲਗਾਉਣ ਤੋਂ ਪਹਿਲਾਂ ਬੁੱਲ੍ਹਾਂ ‘ਤੇ ਫਾਊਨਡੇਸ਼ਨ ਲਗਾਓ। ਇਸ ਨਾਲ ਲੰਬੇ ਸਮੇਂ ਤੱਕ ਲਿਪਸਟਿਕ ਲੱਗੀ ਰਹੇਗੀ।
4. ਜੇਕਰ ਤੁਹਾਡੀ ਚਮੜੀ ਆਇਲੀ ਹੈ ਤਾਂ ਮੇਅਕੱਪ ਤੋਂ ਪਹਿਲਾਂ ਚਿਹਰੇ ‘ਤੇ ਸੀਰਮ ਜ਼ਰੂਰ ਲਗਾਓ।

LEAVE A REPLY