ਜ਼ਿਲ੍ਹੇ ਵਿੱਚ 15 ਦਿਨਾਂ ਦੇ ਅੰਦਰ ਹੀ ਡਕੈਤੀ ਦੀ ਦੂਜੀ ਘਟਨਾ ਨੇ ਪੁਲਿਸ ਦੇ ਹੋਸ਼ ਉਡਾ ਦਿੱਤੇ ਹਨ। ਅੱਜ ਤਿੰਨ ਮੋਟਰਸਾਈਕਲ ਸਵਾਰਾਂ ਨੇ ਅੰਨ੍ਹੇਵਾਹ ਫਾਇਰਿੰਗ ਕਰਦੇ ਹੋਏ ਤਰਨਤਾਰਨ ਦੇ ਪਿੰਡ ਘਰਕਵਿੰਡ ਦੇ ਐਕਸਿਸ ਬੈਂਚ ਵਿੱਚੋਂ 6 ਲੱਖ ਚਾਰ ਹਜ਼ਾਰ ਰੁਪਏ ਲੁੱਟ ਲਏ। ਲੁਟੇਰੇ ਜਾਂਦੇ ਸਮੇਂ ਬੈਂਕ ਮੈਨੇਜਰ ਦਾ ਮੋਬਾਈਲ ਵੀ ਲੈ ਗਏ।

ਇਹ ਘਟਨਾ ਅੱਜ ਦੁਪਹਿਰ ਦੋ ਵਜੇ ਦੇ ਕਰੀਬ ਵਾਪਰੀ। ਮੋਟਰਸਾਈਕਲ ‘ਤੇ ਆਏ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਗੋਲੀਆਂ ਚਲਾਈਆਂ ਤੇ ਪੈਸੇ ਲੁੱਟ ਕੇ ਫਰਾਰ ਹੋ ਗਏ। ਹੈਰਾਨੀ ਦੀ ਗੱਲ ਹੈ ਕਿ ਬੈਂਕ ਦੇ ਗਾਰਡ ਕੋਲ ਕੋਈ ਹਥਿਆਰ ਹੀ ਨਹੀਂ ਸੀ। ਅਜੇ ਕੁਝ ਦਿਨ ਪਹਿਲਾਂ ਵੀ ਲੁਟੇਰਿਆਂ ਨੇ ਸ਼ਰੇਆਮ ਬੈਂਕ ਲੁੱਟ ਲਿਆ ਸੀ।

LEAVE A REPLY