ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਵਿਚਕਾਰ ਹੋਣ ਵਾਲੀ ਮੁਲਾਕਾਤ ਨੂੰ ਲੈ ਕੇ ਨਵਾਂ ਮੋੜ ਆਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਹੁਣ ਤਕ ਇਹ ਸ਼ਰਤ ਰੱਖੀ ਗਈ ਹੈ ਕਿ ਪਹਿਲਾਂ ਉੱਤਰੀ ਕੋਰੀਆ ਕੁੱਝ ਠੋਸ ਕਦਮ ਚੁੱਕੇ, ਇਸ ਦੇ ਬਾਅਦ ਹੀ ਇਹ ਮੁਲਾਕਾਤ ਹੋ ਸਕੇਗੀ। ਵ੍ਹਾਈਟ ਹਾਊਸ ਦੀ ਮਹਿਲਾ ਬੁਲਾਰਾ ਸਾਰਾ ਸੈਂਡਰਸ ਨੇ ਕਿਹਾ,”ਇਹ ਬੈਠਕ ਤਦ ਤਕ ਨਹੀਂ ਹੋ ਸਕਦੀ ਜਦ ਤਕ ਕਿ ਉੱਤਰੀ ਕੋਰੀਆ ਕੁੱਝ ਠੋਸ ਕਦਮ ਨਹੀਂ ਚੁੱਕਦਾ, ਜਿਸ ਬਾਰੇ ਉਸ ਨੇ ਪਹਿਲਾਂ ਹੀ ਵਾਅਦਾ ਕੀਤਾ ਹੋਇਆ ਹੈ।”
ਸੈਂਡਰਸ ਨੇ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ ਉੱਤਰੀ ਕੋਰੀਆ ਨੂੰ ਕਿਨ੍ਹਾਂ ਵਾਅਦਿਆਂ ਨੂੰ ਪੂਰਾ ਕਰਨਾ ਪਵੇਗਾ ਜਾਂ ਇਸ ਬੈਠਕ ਲਈ ਉੱਤਰੀ ਕੋਰੀਆ ਨੂੰ ਕੀ ਕਦਮ ਚੁੱਕਣੇ ਪੈਣਗੇ। ਉਨ੍ਹਾਂ ਨੇ ਕਿਹਾ ਕਿ ਟਰੰਪ ਨਾਲ ਬੈਠਕ ਤਦ ਹੋਵੇਗੀ ਜਦ ਉੱਤਰ ਕੋਰੀਆ ਦੀ ਕਥਨੀ ਅਤੇ ਕਰਨੀ ‘ਚ ਅੰਤਰ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਚੁੰਗ ਈਯੂ ਯੋਂਗ ਨੇ ਵ੍ਹਾਈਟ ਹਾਊਸ ‘ਚ ਵੀਰਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਮਈ ਤਕ ਟਰੰਪ ਅਤੇ ਉਨ ਵਿਚਕਾਰ ਮੁਲਾਕਾਤ ਹੋਵੇਗੀ।

LEAVE A REPLY