ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੈਤੀ ਅਤੇ ਅਫਰੀਕੀ ਦੇਸ਼ਾਂ ਦੇ ਪ੍ਰਵਾਸੀਆਂ ਦੀ ਰੱਖਿਆ ਕਰਨ ਦੇ ਕੁਝ ਸੰਸਦੀ ਮੈਂਬਰਾਂ ਦੇ ਯਤਨਾਂ ਨੂੰ ਲੈ ਕੇ ਨਿਰਾਸ਼ਾ ਵਿਅਕਤ ਕਰਦੇ ਹੋਏ ਪੁੱਛਿਆ ਕਿ ਅਮਰੀਕਾ ਨੂੰ ਇਨ੍ਹਾਂ ‘ਮਲਿਨ’ (ਸ਼ਿਟਹੋਲ) ਦੇਸ਼ਾਂ ਦੇ ਨਾਗਰਿਕਾਂ ਨੂੰ ਕਿਉਂ ਸਵੀਕਾਰ ਕਰਨਾ ਚਾਹੀਦਾ ਹੈ।
ਟਰੰਪ ਦੇ ਸੀਨੇਟਰਾਂ ਅਤੇ ਕਾਂਗਰਸ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਅਮਰੀਕਾ ਦੀ ਅਰਥ-ਵਿਵਸਥਾ ਨੂੰ ਮਦਦ ਕਰਨ ਵਾਲੇ ਕੁਝ ਏਸ਼ੀਆਈ ਦੇਸ਼ਾਂ ਤੋਂ ਪ੍ਰਵਾਸੀਆਂ ਦੀ ਵਕਾਲਤ ਕੀਤੀ। ਕਈ ਮੀਡੀਆ ਰਿਪੋਰਟ ‘ਚ ਟਰੰਪ ਦੇ ਹਵਾਲੇ ਤੋਂ ਕਿਹਾ ਗਿਆ, ‘ਸਾਡੇ ਇਥੇ ਮਲਿਨ ਦੇਸ਼ਾਂ ਦੇ ਇਹ ਸਾਰੇ ਲੋਕ ਕਿਉਂ ਹਨ?’ ਰਾਸ਼ਟਰਪਤੀ ਨੇ ਅਫਰੀਕੀ ਦੇਸ਼ਾਂ ਅਤੇ ਹੈਤੀ ਦਾ ਜ਼ਿਕਰ ਕਰਦੇ ਹੋਏ ਇਹ ਗੱਲ ਕੀਤੀ ਅਤੇ ਸੁਝਾਅ ਦਿੱਤਾ ਕਿ ਅਮਰੀਕਾ ਨੂੰ ਨਾਰਵੇ ਜਿਹੀਆਂ ਥਾਵਾਂ ਦੇ ਪ੍ਰਵਾਸੀਆਂ ਦਾ ਸਵਾਗਤ ਕਰਨਾ ਚਾਹੀਦਾ ਹੈ।
ਨਾਰਵੇ ਦੇ ਪ੍ਰਧਾਨ ਮੰਤਰੀ ਨੇ ਬੀਤੇ ਬੁੱਧਵਾਰ ਨੂੰ ਟਰੰਪ ਨਾਲ ਮੁਲਾਕਾਤ ਕੀਤੀ ਸੀ। ਟਰੰਪ ਦੇ ਇਸ ਬਿਆਨ ਦੀ ਡੈਮੋਕ੍ਰੇਟਿਕ ਸੰਸਦੀ ਮੈਂਬਰਾਂ ਨੇ ਨਿੰਦਾ ਕੀਤੀ ਹੈ। ਮੀਡੀਆ ਰਿਪੋਰਟ ਮੁਤਾਬਕ ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਮੁਤਾਬਕ ਟਰੰਪ ਨੇ ਇਹ ਵੀ ਕਿਹਾ ਕਿ ਉਹ ਏਸ਼ੀਆਈ ਦੇਸ਼ਾਂ ਦੇ ਪ੍ਰਵਾਸੀਆਂ ਦਾ ਜ਼ਿਆਦਾ ਖੁਲ੍ਹੇ ਦਿਲ ਨਾਲ ਸਵਾਗਤ ਕਰਾਂਗੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਆਰਥਿਕ ਰੂਪ ਨਾਲ ਅਮਰੀਕਾ ਦੀ ਮਦਦ ਕਰਦੇ ਹਨ।
ਜ਼ਿਕਰਯੋਗ ਹੈ ਕਿ ਟਰੰਪ ਯੋਗਤਾ ਦੇ ਆਧਾਰ ‘ਤੇ ਇੰਮੀਗ੍ਰੇਸ਼ਨ ਦੀ ਵਕਾਲਤ ਕਰਦੇ ਰਹੇ ਹਨ ਜਿਸ ਨਾਲ ਭਾਰਤ ਜਿਹੇ ਦੇਸ਼ਾਂ ਨੂੰ ਫਾਇਦਾ ਹੋ ਸਕਦਾ ਹੈ। ਟਰੰਪ ਦੇ ਬਿਆਨ ਦਾ ਜ਼ਿਕਰ ਕਰਦੇ ਹੋਏ ਵ੍ਹਾਈਟ ਹਾਊਸ ਦੇ ਪ੍ਰਧਾਨ ਉੱਪ ਪ੍ਰੈਸ ਸਕੱਤਰ ਰਾਜ ਸ਼ਾਹ ਨੇ ਕਿਹਾ, ‘ਅਮਰੀਕਾ ਦੇ ਕੁਝ ਨੇਤਾਵਾਂ ਨੇ ਵਿਦੇਸ਼ੀ ਦੇਸ਼ਾਂ ਲਈ ਲੱੜਣਾ ਚੁਣਿਆ, ਪਰ ਰਾਸ਼ਟਰਪਤੀ ਟਰੰਪ ਹਮੇਸ਼ਾ ਅਮਰੀਕੀ ਲੋਕਾਂ ਲਈ ਲੱੜਣਗੇ।’
ਇਸ ਵਿਚਾਲੇ ਹਾਊਸ ਡੈਮੋਕ੍ਰੇਟਿਕ ਵ੍ਹੀਪ ਸਟੇਨੀ ਹੋਅਰ ਨੇ ਟਰੰਪ ਦੇ ਬਿਆਨ ਦੀ ਨਿੰਦਾ ਕਰਦੇ ਹੋਏ ਇਸ ਨੂੰ ਨਸਲੀ ਅਤੇ ਇਤਰਾਜ਼ਯੋਗ ਦੱਸਿਆ। ਡੈਮੋਕ੍ਰੇਟਿਕ ਪਾਰਟੀ ਦੇ ਸੰਸਦੀ ਮੈਂਬਰ ਲੁਈਸ ਗੁਤੀਰੇਜ ਅਤੇ ਕਾਂਗਰਸ ਦੀ ਮੈਂਬਰ ਇਲਿਆਨਾ ਰੋਸ-ਲੇਤਿਨੇਨ ਨੇ ਵੀ ਟਰੰਪ ਦੇ ਇਸ ਬਿਆਨ ਦੀ ਸਖਤ ਨਿੰਦਾ ਕੀਤੀ।

LEAVE A REPLY