ਮੋਦੀ ਸਰਕਾਰ ਹੁਣ ਕਾਲੇ ਧਨ ‘ਤੇ ਅਗਲਾ ਵਾਰ ਕਰਨ ਜਾ ਰਹੀ ਹੈ। ਆਉਣ ਵਾਲੇ ਸਮੇਂ ‘ਚ ਕਾਲੇ ਧਨ ਦੇ ਕਾਰੋਬਾਰੀਆਂ ਲਈ ਕੋਈ ਥਾਂ ਸੁਰੱਖਿਅਤ ਨਹੀਂ ਰਹਿਣ ਵਾਲੀ ਹੈ। ਸ਼ੇਅਰ ਬਾਜ਼ਾਰ ਵੀ ਹੁਣ ਸਰਕਾਰ ਦੀ ਨਜ਼ਰ ‘ਚ ਆ ਚੁੱਕਾ ਹੈ। ਪਿਛਲੇ ਸਾਲ ਤੋਂ ਸਰਕਾਰ ਰਤਨ ਅਤੇ ਗਹਿਣੇ ਦੇ ਛੋਟੇ ਕਾਰੋਬਾਰ ‘ਚ ਵੀ ਜ਼ਿਆਦਾ ਪਾਰਦਰਸ਼ਿਤਾ ਲਿਆਉਣ ਦੀ ਕਵਾਇਦ ਕਰ ਰਹੀ ਹੈ। ਹੁਣ 6 ਲੱਖ ਰੁਪਏ ਤੋਂ ਜ਼ਿਆਦਾ ਗਹਿਣੇ ਖਰੀਦਣ ਵਾਲਿਆਂ ਦੀ ਵੀ ਸਰਕਾਰ ਖਬਰ ਲਵੇਗੀ।
ਸਰਕਾਰ ਜੈਮਸ ਐਂਡ ਜਿਊਲਰੀ ਸੈਕਟਰ ‘ਤੇ ਤਿੱਖੀ ਨਜ਼ਰ ਰੱਖਣ ਲਈ ਨਵੇਂ ਨਿਯਮ ਤਿਆਰ ਕਰ ਰਹੀ ਹੈ। ਪ੍ਰਚੂਨ ਗਹਿਣਾ ਦੁਕਾਨਦਾਰਾਂ ਨੂੰ 6 ਲੱਖ ਰੁਪਏ ਤੋਂ ਜ਼ਿਆਦਾ ਦੀ ਖਰੀਦ ਦੀ ਜਾਣਕਾਰੀ ਫਾਈਨਾਂਸ਼ੀਅਲ ਇੰਟੈਲੀਜੈਂਸ ਯੂਨਿਟ ਨੂੰ ਦੇਣੀ ਹੋਵੇਗੀ। ਰਿਪੋਰਟ ‘ਚ ਇਕ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪ੍ਰਸਤਾਵ ‘ਤੇ ਕੰਮ ਹੋ ਰਿਹਾ ਹੈ। ਨਵੇਂ ਨਿਯਮ ਐਸ਼ੋ-ਆਰਾਮ ਦੇ ਹੋਰ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ‘ਤੇ ਵੀ ਲਾਗੂ ਹੋਣਗੇ

LEAVE A REPLY