ਸ਼ਹਿਰ ਦੇ ਸੈਕਟਰ-53 ‘ਚ 22 ਸਾਲਾ ਲੜਕੀ ਨਾਲ ਸਾਥੀਆਂ ਸਮੇਤ ਸਮੂਹਕ ਬਲਾਤਕਾਰ ਕਰਨ ਵਾਲੇ ਮੁੱਖ ਮੁਲਜ਼ਮ ਆਟੋ ਡਰਾਈਵਰ ਨੇ ਜੇਲ ‘ਚ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮੁਤਾਬਕ ਮੁਲਜ਼ਮ ਆਟੋ ਡਰਾਈਵਰ ਇਰਫਾਨ ਨੇ ਜੇਲ ‘ਚ ਖਿੜਕੀ ਦੇ ਕੱਚ ਰਾਹੀਂ ਖੁਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਸੈਕਟਰ-32 ਦੇ ਹਸਪਤਾਲ ਲਿਜਾਇਆ ਗਿਆ। ਫਿਲਹਾਲ ਉਸ ਦੀ ਹਾਲਤ ਸਥਿਰ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੀ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਪੀੜਤਾ ਨੇ ਵੀ ਉਸ ਦੀ ਪਛਾਣ ਕਰ ਲਈ ਸੀ।

LEAVE A REPLY