ਨੌਜਵਾਨ ਸ਼ਕਤੀ ਹਰ ਯੁੱਗ ਤੇ ਸਮਾਜ ਵਿੱਚ ਸਭ ਤੋਂ ਉਪਜਾਊ ਮੰਨੀ ਜਾਂਦੀ ਹੈ। ਆਰਥਿਕ ਵਿਕਾਸ ਲਈ ਵੀ ਨੌਜਵਾਨ ਸ਼ਕਤੀ ਸਮਾਜ ਲਈ ਵਰਦਾਨ ਹੈ।
 ਇਹ ਤੱਥ ਕੇਵਲ ਭਾਰਤ ਲਈ ਹੀ ਨਹੀਂ, ਬਲਕਿ ਪੂਰੀ ਦੁਨੀਆਂ ਲਈ ਮਹੱਤਵਪੂਰਨ ਹੈ।ਕੁੱਝ ਵਿਗਿਆਨਕਾਰਾਂ ਦੇ ਮੁਤਾਬਿਕ, 2020 ਤੱਕ ਇੱਕ ਔਸਤ ਭਾਰਤ ਦੀ ਉਮਰ ਸਿਰਫ 29 ਸਾਲ ਹੋਵੇਗੀ ਅਤੇ ਔਸਤ ਚੀਨੀ ਅਤੇ ਅਮਰੀਕੀ ਨਾਗਰਿਕ 37 ਸਾਲ ਦੇ ਹੋਣਗੇ। ਉਸ ਸਾਲ ਪੱਛਮ ਯੂਰੋਪ ਵਿੱਚ ਇਹ 45 ਸਾਲ ਅਤੇ ਜਪਾਨ ਵਿੱਚ 48 ਸਾਲ ਹੋਵੇਗੀ। ਖੋਜਕਰਤਾਵਾਂ ਦੇ ਮੁਤਾਬਿਕ 2020 ਤੱਕ ਭਾਰਤ ਦੀ ਕੰਮਕਾਜੀ ਅਬਾਦੀ 4 ਕਰੋੜ 70 ਲੱਖ ਵੱਧ ਚੁੱਕੀ ਹੋਵੇਗੀ। ਸਭ ਤੋਂ ਵੱਡੀ ਸਮੱਸਿਆ ਇਹ ਹੈ, ਕਿ ਏਨੀ ਵੱਡੀ ਨੌਜਵਾਨ ਆਬਾਦੀ ਨੂੰ ਸਹੀ ਦਿਸ਼ਾ ਕਿਵੇਂ ਦਿੱਤੀ ਜਾਵੇ? ਇਸ ਦਾ ਸਹੀ ਉੱਤਰ ਹੈ, ਨੌਜਵਾਨ ਪੀੜੀ ਨੂੰ ਪੜ੍ਹਾਉਣਾ ਤੇ ਰੁਜ਼ਗਾਰ rਦੇ ਕੇ ਸਹੀ ਦਿਸ਼ਾ ਵੱਲ ਲੈ ਕੇ ਜਾਣਾ। ਦੇਸ਼ ਵਿੱਚ ਪੜ੍ਹੀ ਨੌਜਵਾਨ ਪੀੜੀ ਨੂੰ ਰੁਜ਼ਗਾਰ ਨਾ ਮਿਲਣ ਨਾਲ ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਹੈ। ਇੱਕ ਸਰਵੇ ਤੋਂ ਪਤਾ ਲੱਗਾ ਕਿ 2016-17 ਵਿੱਚ ਰੁਜ਼ਗਾਰ ਦੇ ਅਵਸਰ ਪੈਦਾ ਕਰਨ ਦੀ ਗਤੀ ਘੱਟ ਹੋਈ ਹੈ ਅਤੇ ਬੇਰੁਜ਼ਗਾਰੀ ਵਿੱਚ ਵਾਧਾ ਹੋਇਆ ਹੈ।
ਬੇਰੁਜ਼ਗਾਰੀ ਦੇ ਆਂਕੜੇ ਹੈਰਾਨ ਕਰਨ ਵਾਲੇ ਸਨ। ਪੜ੍ਹੇ ਲਿੱਖੇ ਲੋਕਾਂ ਵਿੱਚ ਜ਼ਿਆਦਾ ਤਰ ਲੋਕ ਬੇਰੁਜਗਾਰ ਹਨ। ਕਿਉਂਕਿ ਉਹਨਾਂ ਕੋਲ ਡਿਗਰੀ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਕੀਤੇ ਰੁਜਗਾਰ ਨਹੀਂ ਮਿਲਦਾ। ਇਹਨਾਂ ਲੋਕਾਂ ਨੂੰ ਰੁਜ਼ਗਾਰ ਨਾ ਮਿਲਣ ਤੇ ਗਲਤ ਦਿਸ਼ਾ ਵੱਲ ਜਾ ਰਹੇ ਹਨ ਜਾਂ ਗਲਤ ਢੰਗ ਨਾਲ ਆਪਣਾ ਰੁਜ਼ਗਾਰ ਕਮਾ ਰਹੇ ਹਨ। ਸਰਕਾਰ ਕੋਲ ਕਈ ਤਰਾਂ ਦੇ ਰੁਜਗਾਰ ਦੇ ਸਾਧਨ ਹਨ, ਪਰ ਉਹ ਇਸ ਵੱਲ ਧਿਆਨ ਨਹੀਂ ਦਿੰਦੀ।
 ਉੱਠੋ, ਜਾਗੋ ਅਤੇ ਆਪਣਾ ਟੀਚਾ ਲਵੋ ‘ ਦਾ ਸੰਦੇਸ਼ ਦੇਣ ਵਾਲੇ ਨੌਜਵਾਨਾਂ ਦੇ ਪ੍ਰੇਰਨਾ ਸਰੋਤ, ਸਮਾਜ ਸੁਧਾਰਕ ਸਵਾਮੀ ਵਿਵੇਕਾਨੰਦ ਦਾ ਜਨਮ 12 ਜਨਵਰੀ, 1863 ਨੂੰ ਕੋਲਕਾਤਾ ਵਿਖੇ ਹੋਇਆ। ਇਹਨਾਂ ਦੇ ਜਨਮ ਦਿਨ ਨੂੰ ਹੀ ਰਾਸ਼ਟਰੀ ਨੌਜਵਾਨ ਦਿਵਸ ਦੇ ਰੂਪ ਵਿੱਚ ਬਣਾਇਆ ਜਾਂਦਾ ਹੈ। ਇਸ ਦਾ ਮੁੱਖ ਕਾਰਨ ਉਹਨਾਂ ਦੇ ਦਰਸ਼ਨ ਤੇ ਆਦਰਸ਼ ਹੈ। ਉਹਨਾਂ ਦੇ ਵਿਚਾਰ ਨੌਜਵਾਨਾਂ ਵਿੱਚ ਨਵੀਂ ਸ਼ਕਤੀ ਪੈਦਾ ਕਰਨ ਵਾਲੇ ਸਨ। ਦੇਸ਼ ਦੀ ਨੌਜਵਾਨ ਸ਼ਕਤੀ ਨੂੰ ਜਾਗਰੂਕ ਕਰਨਾ ਉਹਨਾਂ ਦਾ ਮੁੱਖ ਕੰਮ ਸੀ। ਗੁਰੂ ਰਵਿੰਦਰਨਾਥ ਠਾਕੁਰ ਨੇ ਇੱਕ ਵਾਰ ਕਿਹਾ ਸੀ- ਜੇਕਰ ਭਾਰਤ ਨੂੰ ਜਾਨਣਾ ਚਾਹੁੰਦੇ ਹੋ, ਤਾਂ ਸਵਾਮੀ ਵਿਵੇਕਾਨੰਦ ਨੂੰ ਪੜ੍ਹੋ। ਉਸ ਵਿੱਚ ਤੁਸੀ ਸਭ ਸਕਰਾਤਮਕ ਹੀ ਪਾਓਗੇ, ਨਕਰਾਤਮਕ ਨਹੀਂ।
ਸਵਾਮੀ ਵਿਵੇਕਾਨੰਦ ਨੇ ਕਿਹਾ ਕਿ- ਉੱਠੋ, ਜਾਗੋ ਅਤੇ ਓਦੋਂ ਤੱਕ ਨਾ ਰੁਕੋ, ਜਦੋਂ ਤੱਕ ਆਪਣੀ ਮੰਜਿਲ ਨੂੰ ਹਾਸਿਲ ਨਾ ਕਰ ਲਵੋ। ਇਸਤਰੀ ਸਿੱਖਿਆ ਦੇ ਵਾਧੇ ਲਈ ਉਹਨਾਂ ਨੇ ਮਹਾਨ ਕੰਮ ਕੀਤੇ।
ਅੱਜ ਵੀ ਸਵਾਮੀ ਵਿਵੇਕਾਨੰਦ ਨੂੰ ਉਹਨਾਂ ਦੇ ਮਹਾਨ ਆਦਰਸ਼ ਤੇ ਵਿਚਾਰਾਂ ਦੇ ਕਾਰਨ ਜਾਣਿਆ ਜਾਂਦਾ ਹੈ। ਦੇਸ਼ ਨੂੰ ਉਹਨਾਂ ਦੀ ਤਰਾਂ ਹੀ ਅਜਿਹਾ ਨੌਜਵਾਨ ਚਾਹੀਦਾ ਹੈ, ਜੋ ਦੇਸ਼ ਨੂੰ ਅੱਗੇ ਵਧਾ ਸਕੇ।

LEAVE A REPLY