ਚੀਨ ਦੇ ਵਿਰੋਧੀ ਨੇਤਾ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਲਿਊ ਸ਼ਿਆਅੋਬੋ ਦੀ ਲੰਬੀ ਬਿਮਾਰੀ ਤੋਂ ਬਾਅਦ ਵੀਰਵਾਰ ਨੂੰ ਚੀਨ ਦੇ ਸ਼ੇਨਯਾਂਗ ਸ਼ਹਿਰ ‘ਚ ਮੌਤ ਹੋ ਗਈ। ਉਹ 61 ਸਾਲਾਂ ਦੇ ਸਨ। ਸ਼ੇਨਯਾਂਗ ਕਾਨੂੰਨੀ ਬਿਊਰੋ ਨੇ ਆਪਣੀ ਵੈੱਬਸਾਈਟ ‘ਤੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਲਿਊ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ।

ਜ਼ਿਕਰਯੋਗ ਹੈ ਕਿ ਜੂਨ 1989 ‘ਚ ਚੀਨ ਦੇ ਮਸ਼ਹੂਰ ਥਇਮਆਨਮਿਨ ਸਕਵਾਇਰ ‘ਤੇ ਪ੍ਰਦਰਸ਼ਨ ‘ਚ ਹਿੱਸਾ ਲੈਣ ਵਾਲੇ ਨੇਤਾਵਾਂ ‘ਚ ਲਿਊ ਵੀ ਸਨ ਅਤੇ ਇਸ ਅੰਦੋਲਨ ਨੂੰ ਚੀਨ ਸਰਕਾਰ ਨੇ ਬਹੁਤ ਹੀ ਬੇਰਹਿਮੀ ਨਾਲ ਕੁਚਲ ਦਿੱਤਾ ਸੀ। ਫ਼ੌਜੀਆਂ ਨੇ ਨਿਹੱਥੇ ਵਿਦਿਆਰਥੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ ਅਤੇ ਉਨ੍ਹਾਂ ‘ਤੇ ਟੈਂਕ ਚੜ੍ਹਾ ਦਿੱਤੇ ਸਨ ਅਤੇ ਉਸ ਘਟਨਾ ‘ਚ ਹਜ਼ਾਰਾਂ ਪ੍ਰਦਰਸ਼ਨਕਾਰੀ ਮਾਰੇ ਗਏ ਸਨ।

ਲਿਊ ਨੇ ਸੱਤਾ ਖ਼ਿਲਾਫ਼ ਇੱਕ ਸਖ਼ਤ ਭੜਕਾਊ ਲੇਖ ”ਚਾਰਟਰ 08” ਲਿਖਿਆ ਸੀ ਅਤੇ ਇਸ ਤੋਂ ਨਾਰਾਜ਼ ਚੀਨ ਸਰਕਾਰ ਨੇ ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਸਾਲ 2009 ‘ਚ ਅਦਾਲਤ ਨੇ ਉਨ੍ਹਾਂ ਨੂੰ ਇਸ ਮਾਮਲੇ ‘ਚ 11 ਸਾਲ ਜੇਲ੍ਹ ਦੀ ਸੁਣਾਈ ਸੀ। ਉਨ੍ਹਾਂ ਨੂੰ ਕੈਂਸਰ ਸੀ ਅਤੇ ਸਿਹਤ ਵਿਗੜਨ ਕਾਰਨ ਨੂੰ ਹਾਲ ਹੀ ‘ਚ ਉਨ੍ਹਾਂ ਨੂੰ ਜੇਲ੍ਹ ਤੋਂ ਹਸਪਤਾਲ ਭੇਜ ਦਿੱਤਾ ਗਿਆ ਸੀ।

LEAVE A REPLY