ਅਮਰੀਕਾ ਤੇ ਚੀਨ ਵਿਚਾਲੇ ਸਿਆਸੀ ਦਾਅ ਹੁਣ ਕਾਰੋਬਾਰ ਖੇਤਰ ‘ਚ ਵੀ ਦੇਖਣ ਨੂੰ ਮਿਲ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬੁੱਧਵਾਰ ਨੂੰ ਦਿੱਤਾ ਗਿਆ ਬਿਆਨ ਵੀ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਚੀਨ ਖਿਲਾਫ ਅਮਰੀਕਾ ਵੱਲੋਂ ਕਾਰੋਬਾਰੀ ਖੇਤਰ ‘ਚ ਜਵਾਬੀ ਕਾਰਵਾਈ ਕੀਤੀ ਜਾ ਸਕਦੀ ਹੈ। ਟਰੰਪ ਨੇ ਕਿਹਾ ਕਿ ਚੀਨ ਵੱਲੋਂ ਬੌਧਿਕ ਜਾਇਦਾਦ ਦੀ ਚੋਰੀ ਦੇ ਮਾਮਲਿਆਂ ‘ਚ ਅਮਰੀਕਾ ਵੱਡਾ ਜੁਰਮਾਨਾ ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ। ਇਕ ਇੰਟਰਵਿਊ ‘ਚ ਟਰੰਪ ਤੇ ਉਨ੍ਹਾਂ ਦੇ ਆਰਥਿਕ ਸਲਾਹਕਾਰ ਗੈਰੀ ਕਾਨ ਨੇ ਕਿਹਾ ਕਿ ਚੀਨ ਨੇ ਅਮਰੀਕੀ ਕੰਪਨੀਆਂ ‘ਤੇ ਦਬਾਅ ਬਣਾਇਆ ਹੈ ਕਿ ਉਹ ਚੀਨ ‘ਚ ਕਾਰੋਬਾਰ ਕਰਨ ਦੀ ਕੀਮਤ ‘ਤੇ ਇੰਟਲਐਕਚੁਅਲ ਪ੍ਰਾਪਰਟੀ ਨੂੰ ਟਰਾਂਸਫਰ ਕਰੇ।
ਕਾਨ ਨੇ ਕਿਹਾ ਕਿ ਅਮਰੀਕਾ ਨੇ ਟਰੇਡ ਇਵੈਸਟਿਗੇਸ਼ਨ ਸ਼ੁਰੂ ਕੀਤੀ ਹੈ ਤੇ ਜਲਦੀ ਹੀ ਯੂ.ਐੱਸ. ਟਰੇਡ ਰਿਪ੍ਰਜੈਂਟਿਵ ਵੱਲੋਂ ਇਸ ਬਾਰੇ ਸਿਫਾਰਿਸ਼ਾਂ ਦਿੱਤੀਆਂ ਜਾਣਗੀਆਂ। ਟਰੰਪ ਨੇ ਕਿਹਾ ਕਿ ਸਾਡੇ ਕੋਲ ਕਾਫੀ ਬੌਧਿਕ ਜਾਇਦਾਦ ਹੈ ਤੇ ਇਸ ਦੀ ਚੋਰੀ ‘ਤੇ ਫਾਇਨ ਲਗਾਉਣ ਦੀ ਕਾਰਵਾਈ ਜਲਦੀ ਹੀ ਕੀਤੀ ਜਾ ਸਕਦੀ ਹੈ। ਹਾਲਾਂਕਿ ਟਰੰਪ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਚੀਨ ‘ਤੇ ਫਾਇਨ ਨਾਲ ਉਨ੍ਹਾਂ ਦਾ ਕੀ ਅਰਥ ਹੈ। 1974 ਦੇ ਟਰੇਡ ਨਿਯਮਾਂ ਮੁਤਾਬਕ ਅਮਰੀਕਾ ਨੂੰ ਅਧਿਕਾਰ ਹੈ ਕਿ ਉਹ ਚੀਨ ਵੱਲੋਂ ਨੀਤੀਆਂ ‘ਚ ਬਦਲਾਅ ਕਰਨ ਤਕ ਉਸ ਦੇ ਉਤਪਾਦ ‘ਤੇ ਵਧ ਡਿਊਟੀ ਲਗਾਏ ਤੇ ਵਪਾਰਕ ਨਿਯਮਾਂ ਨੂੰ ਸਖਤ ਕਰੇ।

LEAVE A REPLY