ਇੰਟਰਨੈੱਟ ਮਾਰਕੀਟ ‘ਚ ਗਾਹਕਾਂ ਦੀ ਪਹਿਲੀ ਪਸੰਦ ਗੂਗਲ ਦੇ ਵੀ ਸਾਰੇ ਪ੍ਰਾਡਕਟਸ ਸਫਲ ਨਹੀਂ ਹੁੰਦੇ ਹਨ। ਏਸੇ ਹੀ ਕਈ ਪ੍ਰੋਡਾਕਟਸ 2017 ‘ਚ ਵੀ ਬੰਦ ਹੋਏ ਹਨ। ਗੂਗਲ ਦਾ ਆਗਮੈਂਟੇਡ ਰੀਆਲਟੀ ਪ੍ਰਾਜਕਟ ਟੈਂਗੋ ਬੰਦ ਕਰਕੇ ਇਸ ਦੀ ਜਗ੍ਹਾ ‘ਤੇ ਨਵਾਂ arcore ਸ਼ੁਰੂ ਕੀਤਾ ਜਾ ਰਿਹਾ ਹੈ। 1 ਮਾਰਚ ਤੋਂ ਇਸ ਨੂੰ ਆਧਿਕਾਰਿਕ ਰੂਪ ਤੋਂ ਬੰਦ ਕਰ ਦਿੱਤਾ ਜਾਵੇਗਾ। ਗੂਗਲ ਦਾ ਮੈਸੇਜਿੰਗ ਐਪ spaces 2016 ‘ਚ ਸ਼ੁਰੂ ਕੀਤਾ ਗਿਆ ਸੀ ਪਰ ਇਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਗੂਗਲ ਆਪਣੇ ਬ੍ਰਾਓਜ਼ਰ ਗੂਗਲ ਕ੍ਰੋਮ ‘ਤੇ ਦਿਖਣ ਵਾਲੇ ਕ੍ਰੋਮ ਐਪਸ ਨੂੰ ਵੀ ਹੁਣ ਬੰਦ ਕਰ ਚੁੱਕਿਆ ਹੈ।
ਗੂਗਲ ਨੇ ਚੈਟਿੰਗ ਲਈ ਆਪਣਾ ਐਪ 2005 ‘ਚ ਸ਼ੁਰੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੈਂਗਆਊਟ ਨੇ ਰਿਪਲੇਸ ਕਰ ਦਿੱਤਾ ਅਤੇ Gtalk ਨੂੰ ਬੰਦ ਕਰ ਦਿੱਤਾ ਗਿਆ। ਮਾਰਚ 2017 ‘ਚ ਗੂਗਲ ਨੇ ਆਪਣੀ ਸਕਿਊਰਟੀ ਫੀਚਰ ਗੂਗਲ ਕੈਪਚਾ ਨੂੰ ਵੀ ਬੰਦ ਕਰ ਦਿੱਤਾ।
ਗੂਗਲ ਨੇ 2014 ‘ਚ ਡਰੋਨ ਸਰਵਿਸ titan drone projesct ਸ਼ੁਰੂ ਕਰ ਦਿੱਤੀ ਸੀ ਪਰ ਬਾਅਦ ‘ਚ ਆਰਥਿਕ ਸਮੱਸਿਆਵਾਂ ਦੱਸ ਦੇ ਇਸ ਨੂੰ ਬੰਦ ਕਰ ਦਿੱਤਾ ਗਿਆ। ਫਰਵਰੀ 2017 ‘ਚ ਗੂਗਲ ਨੇ ਆਪਣੀ ਸਾਈਟ ਸਰਚਿੰਗ ਫੀਚਰ ਗੂਗਲ ਸਾਈਟ ਸਰਚ ਨੂੰ ਬੰਦ ਕਰ ਦਿੱਤਾ ਹੈ। ਫਿਲਹਾਲ ਕਈ ਯੂਜ਼ਰਸ ਇਸ ਨੂੰ ਇਸਤੇਮਾਲ ਕਰ ਰਹੇ ਹਨ ਪਰ 1 ਅਪ੍ਰੈਲ 2018 ਤੋਂ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।

LEAVE A REPLY