ਗੁਰਦਾਸਪੁਰ ਦੇ ਭਾਜਪਾ ਸੰਸਦ ਵਿਨੋਦ ਖੰਨਾ ਦਾ ਅਪ੍ਰੈਲ 2017 ‘ਚ ਦਿਹਾਂਤ ਹੋਣ ਦੇ ਕਾਰਨ ਗੁਰਦਾਸਪੁਰ ਲੋਕ ਸਭਾ ਸੀਟ ਖਾਲੀ ਪਈ ਸੀ ਤੇ ਇਸ ਸੀਟ ‘ਤੇ ਉਪ ਚੋਣ ਹੋਣ ਸੰਬੰਧੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਚੋਣ ਕਮਿਸ਼ਨ ਇੰਨੀ ਜਲਦੀ ਚੋਣਾਂ ਦਾ ਐਲਾਨ ਕਰ ਦੇਵੇਗਾ ਤੇ ਸਿਰਫ 27 ਦਿਨ ਹੀ ਚੋਣ ਪ੍ਰਚਾਰ ਦੇ ਲਈ ਦੇਵੇਗਾ। ਜੇਕਰ ਇਸ ਲੋਕ ਸਭਾ ਹਲਕੇ ਦੇ ਬੀਤੇ ਸਮੇਂ ‘ਤੇ ਨਜ਼ਰ ਦੌੜਾਈ ਜਾਵੇ ਤਾਂ ਪਤਾ ਚਲਦਾ ਹੈ ਕਿ ਲੋਕ ਸਭਾ ਚੋਣਾਂ ‘ਚ ਜਿੱਤ-ਹਾਰ ਹਲਕੇ ਦੇ ਵਿਧਾਇਕਾਂ ਦੀ ਗਿਣਤੀ ‘ਤੇ ਨਿਰਭਰ ਕਰਦੀ ਰਹੀ ਹੈ ਤੇ ਇਕ-ਦੋ ਵਾਰ ਉਸ ਰਾਜਨੀਤੀ ਦਲ ਦਾ ਉਮੀਦਵਾਰ ਲੋਕ ਸਭਾ ਚੋਣਾਂ ਜਿੱਤਣ ‘ਚ ਸਫਲ ਹੋਇਆ, ਜਿਸ ਦੇ ਇਸ ਲੋਕ ਸਭਾ ਹਲਕੇ ‘ਚ ਵਿਧਾਇਕ ਵੱਧ ਸਨ, ਜਦ ਕਿ ਜ਼ਿਆਦਾਤਰ ਚੋਣਾਂ ‘ਚ ਵਿਧਾਇਕਾਂ ਦੀ ਗਿਣਤੀ ਖਾਸ ਭੂਮਿਕਾ ਨਹੀਂ ਨਿਭਾ ਸਕੀ।
1998 ‘ਚ ਸ਼ੁਰੂ ਹੋਈ ਵਿਨੋਦ ਖੰਨਾ ਦੀ ਪਾਰੀ
ਸਾਲ 1998 ‘ਚ ਹੋਣ ਵਾਲੇ ਲੋਕ ਸਭਾ ਚੋਣਾਂ ‘ਚ ਕਾਂਗਰਸ ਦੀ ਸੁਖਬੰਸ ਕੌਰ ਭਿੰਡਰ ਦੇ ਸਾਹਮਣੇ ਚੋਣਾਂ ਲੜਨ ਲਈ ਕੋਈ ਵੀ ਸਥਾਨਕ ਨੇਤਾ ਹਿਮਤ ਨਹੀਂ ਦਿਖਾ ਰਿਹਾ ਸੀ। ਇਸ ਸਾਲ ਅਕਾਲੀ ਦਲ ਤੇ ਭਾਜਪਾ ਨੇ ਮਿਲ ਕੇ ਚੋਣਾਂ ਲੜਨ ਦਾ ਫੈਸਲਾ ਲਿਆ ਤੇ ਗੁਰਦਾਸਪੁਰ ਲੋਕ ਸਭਾ ਸੀਟ ਭਾਜਪਾ ਦੇ ਖਾਤਿਆਂ ‘ਚ ਆ ਗਿਆ ਪਰ ਕੋਈ ਉਮੀਦਵਾਰ ਸੁਖਬੰਸ ਕੌਰ ਭਿੰਡਰ ਦੇ ਸਾਹਮਣੇ ਖੜ੍ਹਾ ਨਹੀਂ ਹੋ ਰਿਹਾ ਸੀ, ਜਦ ਕਿ ਉਸ ਸਮੇਂ ਲੋਕ ਸਭਾ ਹਲਕੇ ‘ਚ 11 ਵਿਧਾਨ ਸਭਾ ਸੀਟਾਂ ਆਉਂਦੀਆਂ ਸਨ। ਉਦੋਂ ਅਕਾਲੀ ਦਲ ਤੇ ਭਾਜਪਾ ਦੇ 5-5 ਵਿਧਾਇਕ ਸਨ ਤੇ ਇਕ ਆਜ਼ਾਦ ਵਿਧਾਇਕ ਸਨ। ਉਸ ਦੇ ਬਾਵਜੂਦ ਕੋਈ ਉਮੀਦਵਾਰ ਗਠਬੰਧਨ ਨੂੰ ਨਹੀਂ ਮਿਲ ਰਿਹਾ ਸੀ । ਉਦੋਂ ਭਾਜਪਾ ਹਾਈਕਮਾਨ ਨੇ ਵਿਨੋਦ ਖੰਨਾ ਨੂੰ ਗੁਰਦਾਸਪੁਰ ਲੋਕ ਸਭਾ ਚੋਣਾਂ ਲੜਨ ਲਈ ਭੇਜ ਦਿੱਤਾ। ਨਵੇਂ ਜੋਸ਼, ਨਵੇਂ ਉਮੀਦਵਾਰ ਦੇ ਚਲਦੇ ਵਿਨੋਦ ਖੰਨਾ ਨੇ 5 ਵਾਰ ਚੋਣਾਂ ਜਿੱਤ ਚੁੱਕੀ ਸੁਖਬੰਸ ਕੌਰ ਭਿੰਡਰ ਨੂੰ 1 ਲੱਖ 6 ਹਜ਼ਾਰ 833 ਵੋਟਾਂ ਨਾਲ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਪੁਲਾਂ ਵਾਲਾ ਖੰਨਾ ਦੇ ਨਾਮ ਨਾਲ ਮਸ਼ਹੂਰ ਹੋਏ ਸੰਸਦ
ਦੇਸ਼ ਦੀ ਆਜ਼ਾਦੀ ਤੋਂ ਬਾਅਦ ਤੋਂ ਹੀ ਰਾਵੀ ਦਰਿਆ ‘ਤੇ ਕਥਲੌਰ ਦੇ ਕੋਲ ਪੁਲ ਬਨਾ ਕੇ ਨਰੋਟ ਜੈਮਲ ਸਿੰਘ ਇਲਾਕੇ ਨੂੰ ਜ਼ਿਲਾ ਗੁਰਦਾਸਪੁਰ ਦਫਤਰ ਨਾਲ ਜੋੜਨ ਤੇ ਬਿਆਸ ਦਰਿਆ ‘ਤੇ ਪੁਰਾਨਾਸ਼ਾਲਾ ਦੇ ਕੋਲ ਪੁਲ ਬਣਾ ਕੇ ਜ਼ਿਲਾ ਹੁਸ਼ਿਆਰਪੁਰ ਨੂੰ ਜ਼ਿਲਾ ਗੁਰਦਾਸਪੁਰ ਦੇ ਨਾਲ ਜੋੜਨ ਦੀ ਮੰਗ ਚਲ ਰਹੀ ਸੀ। ਲੋਕ ਸਭਾ ਚੋਣ ਪ੍ਰਚਾਰ ਦੌਰਾਨ ਵਿਨੋਦ ਖੰਨਾ ਨੇ ਬਿਨ੍ਹਾਂ ਸੋਚੇ-ਸਮਝੇ ਲੋਕਾਂ ਨਾਲ ਇਹ ਵਾਅਦਾ ਕਰ ਦਿੱਤਾ ਕਿ ਜੇਕਰ ਸਰਕਾਰ ਇਹ ਪੁਲ ਨਹੀਂ ਬਣਾਏਗੀ ਤਾਂ ਉਹ ਆਪਣੇ ਪੱਧਰ ‘ਤੇ ਇਹ ਦੋਨੋਂ ਪੁਲ ਬਣਵਾ ਕੇ ਦੇਣਗੇ ਪਰ ਉਦੋਂ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਇਨ੍ਹਾਂ ਦੋਨਾਂ ਪੁਲਾਂ ‘ਤੇ ਲਗਭਗ 100 ਕਰੋੜ ਰੁਪਏ ਖਰਚ ਆਵੇਗਾ ਪਰ ਉਨ੍ਹਾਂ ਨੇ ਹਿਮਤ ਕਰ ਸਰਕਾਰ ਤੋਂ ਦੋਨੋਂ ਪੁਲ ਮਨਜ਼ੂਰ ਕਰਵਾ ਕੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਲਈ ਰਿਕਾਰਡ ਸਮੇਂ ‘ਚ ਦੋਨੋਂ ਪੁਲ ਬਣਵਾ ਦਿੱਤੇ। ਜਿਸ ਕਾਰਨ ਵਿਨੋਦ ਖੰਨਾ ਪੁਲਾਂ ਵਾਲਾ ਖੰਨਾ ਦੇ ਨਾਮ ਨਾਲ ਮਸ਼ਹੂਰ ਹੋਏ।
ਇਸੇ ਤਰ੍ਹਾਂ ਵਿਨੋਦ ਖੰਨਾ ਨੇ ਹਲਕੇ ਦੇ ਸਾਰੇ ਸਰਕਾਰੀ ਲੜਕੀਆਂ ਦੇ ਸਕੂਲਾਂ ‘ਚ ਪਖਾਨੇ ਬਣਵਾ ਕੇ ਕਾਫੀ ਵਾਹ-ਵਾਹੀ ਲੁੱਟੀ। ਇਸੇ ਤਰ੍ਹਾਂ ਛੋਟੇ ਬੱਚਿਆਂ ਜਿਨ੍ਹਾਂ ਦੇ ਦਿਲ ‘ਚ ਛੇਦ ਸੀ ਉਨ੍ਹਾਂ ਦਾ ਮੁਫਤ ਇਲਾਜ ਵਿਨੋਦ ਖੰਨਾ ਨੇ ਕਰਵਾਇਆ, ਜਦ ਕਿ ਸਥਾਨਕ ਪੱਧਰ ਦੀ ਸਿਆਸਤ ਤੋਂ ਦੂਰ ਰਹੇ ਤੇ ਸਿਰਫ ਇਕ ਸੰਸਦ ਦੇ ਹੋਣ ਵਾਲੇ ਕਾਰਜਾਂ ਤਕ ਹੀ ਸੀਮਿਤ ਰਹੇ। ਇਹ ਹੀ ਕਾਰਨ ਸੀ ਕਿ ਉਹ ਸਾਲ 1999 ਤੇ 2004 ‘ਚ ਹੋਏ ਲੋਕ ਸਭਾ ਚੋਣਾਂ ‘ਚ ਸੁਖਬੰਸ ਕੌਰ ਭਿੰਡਰ ਨੂੰ ਹਾਰਨ ‘ਚ ਸਫਲ ਰਹੇ ਪਰ 2009 ਦੀਆਂ ਚੋਣਾਂ ਹਾਰਨ ਤੋਂ ਬਾਅਦ ਉਹ 2014 ਦਾ ਫਿਰ ਲੋਕ ਸਭਾ ਚੋਣਾਂ ਜਿੱਤਣ ‘ਚ ਸਫਲ ਰਹੇ ਪਰ ਕੈਂਸਰ ਦੀ ਬਿਮਾਰੀ ਦੇ ਕਾਰਨ ਉਨ੍ਹਾਂ ਦਾ ਅਪ੍ਰੈਲ 2017 ‘ਚ ਦਿਹਾਂਤ ਹੋ ਗਿਆ।
ਭਿੰਡਰ ਦੀਆਂ ਉਪਬੱਧੀਆਂ ਵੀ ਘੱਟ ਨਹੀਂ
ਕਾਂਗਰਸ ਸੰਸਦ ਸੁਖਬੰਸ ਕੌਰ ਭਿੰਡਰ ਦੀਆਂ ਉਪਲਬੱਧੀਆਂ ਵੀ ਘੱਟ ਨਹੀਂ ਹਨ। ਉਨ੍ਹਾਂ ਨੇ ਗੁਰਦਾਸਪੁਰ ‘ਚ ਸਰਕਾਰੀ ਬੇਅੰਤ ਕਾਲਜ ਆਫ ਇੰਜੀਨਿਅਰਿੰਗ ਤੇ ਹੋਟਲ ਮੈਨੇਜਮੈਂਟ ਕਾਲਜਾਂ ਦੀ ਸਥਾਪਨਾ ਕੀਤੀ। ਗੁਰਦਾਸਪੁਰ ‘ਚ ਸਥਾਪਿਤ ਸ਼ੂਗਰ ਮਿਲ ਵੀ ਉਨ੍ਹਾਂ ਦੀ ਦੇਣ ਹੈ, ਜਦ ਕਿ ਇਸ ਤੋਂ ਇਲਾਵਾ ਹੋਰ ਕਈ ਕੰਮ ਉਨ੍ਹਾਂ ਨੇ ਕਰਵਾਏ ਤੇ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਵੀ ਕਰਵਾਇਆ।

LEAVE A REPLY