ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ (ਸੀ.ਆਰ.ਈ.ਏ.) ਨੇ ਸੋਮਵਾਰ ਨੂੰ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਸ ਦੇ ਮੁਤਾਬਿਕ ਘਰਾਂ ਦੀ ਵਿੱਕਰੀ ਜੂਨ ਮਹੀਨੇ ‘ਚ ਪਿਛਲੇ ਸੱਤਾਂ ਸਾਲਾਂ ਦੇ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਇਹ ਅਜਿਹੇ ਸਮੇਂ ‘ਚ ਹੋ ਰਿਹਾ ਹੈ, ਜਿਸ ਨੂੰ ਘਰਾਂ ਦੀ ਵਿੱਕਰੀ ਲਈ ਖ਼ਾਸ ਸਮਾਂ ਮੰਨਿਆ ਜਾਂਦਾ ਹੈ।

ਸੀ.ਆਰ.ਈ.ਏ. ਨੇ ਕਿਹਾ ਕਿ ਘਰਾਂ ਦੀ ਵਿੱਕਰੀ 6.7 ਫ਼ੀਸਦੀ ਨਾਲ ਡਿਗ ਕੇ 2010 ਦੇ ਰਿਕਾਰਡ ਪੱਧਰ ‘ਤੇ ਆ ਗਈ ਹੈ। ਇਸ ਸਾਲ ਮਾਰਚ ‘ਚ ਹੋਈ ਘਰਾਂ ਦੀ ਵਿੱਕਰੀ ਤੋਂ ਇਹ ਦਰ 14 ਫ਼ੀਸਦੀ ਹੇਠਾਂ ਹੈ।

ਜੂਨ ਮਹੀਨੇ ‘ਚ ਕੈਨੇਡਾ ਦੇ ਇੱਕ ਆਮ ਘਰ ਦੀ ਔਸਤ ਕੀਮਤ 5,04,458 ਡਾਲਰ ਰਿਕਾਰਡ ਕੀਤੀ ਗਈ ਸੀ, ਜੋ ਕਿ ਪਿਛਲੇ ਸਾਲ ਤੋਂ 0.4 ਫ਼ੀਸਦੀ ਵਧ ਹੈ ਪਰ ਅਪ੍ਰੈਲ ਮਹੀਨੇ ‘ਚ 5,59,317 ਡਾਲਰ ਘਰਾਂ ਦੀ ਔਸਤ ਕੀਮਤ ‘ਚੋਂ ਇਹ ਅੰਕੜਾ 10 ਫ਼ੀਸਦੀ ਘਟਿਆ ਹੈ।

ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਜੱਗ ਬਾਣੀ ਵੱਲੋਂ ਹਾਊਸਿੰਗ ਮਾਰਕੀਟ ‘ਚ ਮੰਦੀ ਆਉਣ ਦੇ ਸੰਕੇਤ ਦਿੱਤੇ ਗਏ ਸਨ।

 

LEAVE A REPLY