ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਐਨ. ਡੀ. ਪੀ. ਸਰਕਾਰ ਦੇ ਮੁਖੀ ਜੌਹਨ ਹਾਰਗਨ ਨੇ ਸਕੂਲਾਂ ‘ਚ ਟਿਊਸ਼ਨ ਫ਼ੀਸ ਖ਼ਤਮ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਵਿਦਿਆਰਥੀਆਂ ਦੇ ਸਿਰ ਤੋਂ ਫ਼ੀਸ ਦਾ ਬੋਝ ਹਲਕਾ ਹੋਵੇਗਾ। ਹਾਲਾਂਕਿ ਇਸ ਦਾ ਫ਼ਾਇਦਾ ਉਨ੍ਹਾਂ ਵਿਦਿਆਰਥੀਆਂ ਨੂੰ ਹੋਵੇਗਾ ਜੋ ਸਰਕਾਰ ਦੀ ਦੇਖ-ਰੇਖ ‘ਚ ਰਹੇ ਹਨ ਯਾਨੀ ਜਿਨ੍ਹਾਂ ਦੀ ਦੇਖਭਾਲ ਸਰਕਾਰੀ ਬਾਲ ਘਰਾਂ ‘ਚ ਹੋਈ ਹੈ।

ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦਾ ਮੰਨਣਾ ਹੈ ਕਿ ਜਿਹੜੇ ਵਿਦਿਆਰਥੀ ਤਾਂ ਆਪਣੇ ਪਰਿਵਾਰਾਂ ਨਾਲ ਰਹਿੰਦੇ ਹਨ ਉਨ੍ਹਾਂ ਲਈ ਤਾਂ ਪੜ੍ਹਾਈ ‘ਤੇ ਖ਼ਰਚ ਕਰਨਾ ਬਹੁਤ ਔਖਾ ਨਹੀਂ ਹੈ ਪਰ ਇਨ੍ਹਾਂ ਵਿਦਿਆਰਥੀ ਨੂੰ ਆਪਣੇ ਚੰਗੇ ਭਵਿੱਖ ਲਈ ਵਧੀਆ ਪੜ੍ਹਾਈ ਦਾ ਮੌਕਾ ਮਿਲਣਾ ਚਾਹੀਦਾ ਹੈ।

ਸਰਕਾਰ ਦੇ ਫ਼ੈਸਲੇ ਤਹਿਤ ਸੂਬੇ ਦੇ 25 ਪੋਸਟ ਸੈਕੰਡਰੀ ਸਕੂਲਾਂ ‘ਚ ਅਜਿਹੇ ਨੌਜਵਾਨਾਂ ਕੋਲੋਂ ਟਿਊਸ਼ਨ ਫ਼ੀਸ ਨਹੀਂ ਲਈ ਜਾਵੇਗੀ, ਜਿਨ੍ਹਾਂ ਨੇ ਘੱਟੋ-ਘੱਟ 2 ਸਾਲ ਸਰਕਾਰ ਦੀ ਦੇਖ-ਰੇਖ ‘ਚ ਬਤੀਤ ਕੀਤੇ ਹਨ। ਹਾਰਗਨ ਨੇ ਕਿਹਾ ਕਿ ਇਹ ਪ੍ਰੋਗਰਾਮ ਬੱਚਿਆਂ ਦੇ ਭਵਿੱਖ ਲਈ ਚੰਗਾ ਸਾਬਤ ਹੋਵੇਗਾ। ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਮੁਖੀ ਨੇ ਇਸ ਦਾ ਐਲਾਨ ਵੈਨਕੂਵਰ ਆਈਲੈਂਡ ਯੂਨੀਵਰਸਿਟੀ ‘ਚ ਕੀਤਾ, ਜੋ ਕਿ ਟਿਊਸ਼ਨ ਫ਼ੀਸ ਖ਼ਤਮ ਕਰਨ ਵਾਲੀ 2013 ‘ਚ ਪਹਿਲੀ ਯੂਨੀਵਰਸਿਟੀ ਸੀ।

ਉਨ੍ਹਾਂ ਕਿਹਾ ਕਿ ‘ਫੋਟਸਟਰ ਕਿਡਜ਼’ ਜੋ ਕਿ ਅਗਲੇ ਹਫ਼ਤੇ ਤੋਂ ਨਵੇਂ ਸਕੂਲ ‘ਚ ਦਾਖਲਾ ਲੈਣ ਵਾਲੇ ਹਨ, ਉਨ੍ਹਾਂ ਸਭ ਨੂੰ ਸੁਨੇਹਾ ਦੇ ਦਿਓ ਕਿ ਤੁਹਾਡੇ ਲਈ ਇੱਥੇ ਕਾਲਜ ਅਤੇ ਯੂਨੀਵਰਸਿਟੀ ‘ਚ ਕਈ ਪ੍ਰੋਗਰਾਮ ਹਨ। ਉਨ੍ਹਾਂ ਕਿਹਾ ਬ੍ਰਿਟਿਸ਼ ਕੋਲੰਬੀਆ ਤੁਹਾਡੇ ਭਵਿੱਖ ‘ਤੇ ਯਕੀਨ ਰੱਖਦੇ ਹਨ ਅਤੇ ਪੜ੍ਹ ਕੇ ਤੁਸੀਂ ਆਪਣੇ ਵੱਡੇ ਸੁਪਨੇ ਪੂਰੇ ਕਰ ਸਕਦੇ ਹੋ ਕਿਉਂਕਿ ਸਿੱਖਿਆ ਦੁਨੀਆ ਨੂੰ ਬਦਲਣ ਲਈ ਸਭ ਤੋਂ ਤਾਕਤਵਰ ਹਥਿਆਰ ਹੈ।

LEAVE A REPLY