ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਹੋਣ ਵਾਲੀ ਆਪਣੀ ਮੁਲਾਕਾਤ ਨੂੰ ਲੈ ਕੇ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਕਿ ਇਹ ਮੁਲਾਕਾਤ ਦੁਨੀਆ ਦੇ ਸਭ ਤੋਂ ਵੱਡੇ ਸਮਝੌਤੇ ਦਾ ਰੂਪ ਲੈ ਸਕਦੀ ਹੈ ਜਾਂ ਇਹ ਪੂਰਨ ਰੂਪ ਨਾਲ ਅਸਫਲ ਵੀ ਹੋ ਸਕਦੀ ਹੈ। ਇਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਟਰੰਪ ਨੇ ਪੱਛਮੀ ਪੇਨਸਿਲਵੇਨੀਆ ਵਿਚ ਰਿਪਬਲੀਕਨ ਕਾਂਗਰਸ ਉਮੀਦਵਾਰ ਦੇ ਪੱਖ ‘ਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਆਖੀ।
ਟਰੰਪ ਨੇ ਉਮੀਦ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਮੁਲਾਕਾਤ ਮਿਜ਼ਾਈਲ ਅਤੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਕੋਰੀਆਈ ਟਾਪੂ ‘ਚ ਜਾਰੀ ਤਣਾਅ ਨੂੰ ਘੱਟ ਕਰਨ ਵਿਚ ਸਹਾਇਕ ਸਿੱਧ ਹੋ ਸਕਦੀ ਹੈ। ਟਰੰਪ ਨੇ ਕਿਹਾ, ”ਕੌਣ ਜਾਣਦਾ ਹੈ ਕਿ ਕੀ ਹੋਣ ਜਾ ਰਿਹਾ ਹੈ? ਮੈਂ ਬੈਠਕ ਛੇਤੀ ਖਤਮ ਕਰ ਲਵਾਂਗਾ ਜਾਂ ਬੈਠ ਕੇ ਦੁਨੀਆ ਦਾ ਸਭ ਤੋਂ ਵੱਡਾ ਸਮਝੌਤਾ ਕਰਾਂਗਾ।”
ਇਸ ਤੋਂ ਪਹਿਲਾਂ ਟਰੰਪ ਨੇ ਕੁਝ ਸ਼ਰਤਾਂ ‘ਤੇ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਦੇ ਸੱਦੇ ‘ਤੇ ਉਨ੍ਹਾਂ ਨਾਲ ਸਿੱਧੀ ਮੁਲਾਕਾਤ ਕਰਨ ਦਾ ਫੈਸਲਾ ਲਿਆ ਸੀ। ਟਰੰਪ ਨੇ ਕਿਮ ਨਾਲ ਹੋਣ ਵਾਲੀ ਮੁਲਾਕਾਤ ਨੂੰ ਲੈ ਕੇ ਇਹ ਸ਼ਰਤ ਰੱਖੀ ਸੀ ਕਿ ਪਹਿਲਾਂ ਉੱਤਰੀ ਕੋਰੀਆ ਕੁਝ ਸਖਤ ਕਦਮ ਚੁੱਕੇ, ਉਸ ਤੋਂ ਬਾਅਦ ਹੀ ਇਹ ਮੁਲਾਕਾਤ ਸੰਭਵ ਹੋ ਸਕੇਗੀ।

LEAVE A REPLY