ਅਮਰੀਕਾ ਦੇ ਰਾਸ਼ਟਰਪਤੀ ਡੋਨਲਾਡ ਟਰੰਪ ਨੇ ਸਾਬਕਾ ਐੱਫ. ਬੀ. ਆਈ. ਪ੍ਰਮੱਖ ਜੇਮਸ ਕੋਮੀ ‘ਤੇ ਖੁਫੀਆ ਜਾਣਕਾਰੀਆਂ ਜਨਤਕ ਕਰਨ ਦਾ ਦੋਸ਼ ਲਾਇਆ ਹੈ। ਟਰੰਪ ਨੇ ਕਿਹਾ ਕਿ ਸੁੰਹ ਚੁੱਕ ਕੇ ਕਾਂਗਰਸ (ਅਮਰੀਰੀ ਸੰਸਦ) ਦੇ ਸਾਹਮਣੇ ਝੂਠ ਬੋਲਣ ‘ਤੇ ਉਨ੍ਹਾਂ ਖਿਲਾਫ ਮੁਕੱਦਮਾ ਚਲਾਇਆ ਜਾਵੇਗਾ।
ਟਰੰਪ ਨੇ ਇਹ ਗੱਲ ਕੋਮੇ ਦੀਆਂ ਯਾਦਾਂ ਦੇ ਆਧਾਰ ‘ਤੇ ਹਾਲ ਹੀ ‘ਚ ਪ੍ਰਕਾਸ਼ਿਤ ਕਿਤਾਬ ਦੇ ਤੱਥਾਂ ‘ਤੇ ਕਹੀ ਹੈ। ਇਸ ‘ਚ ਟਰੰਪ ਨੂੰ ਉਸ ਮਾਫੀਆ ਬੌਸ ਦੀ ਤਰ੍ਹਾਂ ਦੱਸਿਆ ਗਿਆ ਹੈ ਜਿਹੜਾ ਆਪਣੇ ਮਾਤ ਹੱਤਾਂ ਨਾਲ 100 ਫੀਸਦੀ ਵਫਾਦਾਰੀ ਚਾਹੁੰਦਾ ਹੈ। ਉਹ ਵੀ ਅਜਿਹੇ ਹਾਲਾਤਾਂ ‘ਚ ਜਦੋਂ ਪੂਰੀ ਦੁਨੀਆ ਉਸ ਦੇ ਖਿਲਾਫ ਹੋਵੇ। ਕੋਮੇ ਨੇ ਇਹ ਵੀ ਦੱਸਿਆ ਕਿ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਟਰੰਪ ਜਦੋਂ ਮਾਸਕੋ ਗਏ ਸਨ, ਉਦੋਂ ਉਥੇ ਉਨ੍ਹਾਂ ਨੇ ਕਈ ਔਰਤਾਂ ਨਾਲ ਸਰੀਰਕ ਸਬੰਧ ਬਣਾਏ ਸਨ। ਭੜਕੇ ਟਰੰਪ ਨੇ ਟਵੀਟ ਦੇ ਜ਼ਰੀਏ ਕੋਮੇ ਨੂੰ ਜਾਣਕਾਰੀਆਂ ਲੀਕ ਕਰਨ ਵਾਲਾ ਅਤੇ ਝੂਠਾ ਦੱਸਿਆ ਹੈ। ਟਰੰਪ ਨੇ ਕਿਹਾ ਕਿ ਵਾਸ਼ਿੰਗਟਨ ‘ਚ ਹਰ ਕੋਈ ਸੋਚਦਾ ਹੈ ਕਿ ਕੋਮੇ ਨੇ ਐੱਫ. ਬੀ. ਆਈ. ਡਾਇਰੈਕਟਰ ਦੇ ਰੂਪ ‘ਚ ਕਿੰਨੇ ਖਤਰਨਾਕ ਕੰਮ ਕੀਤੇ ਹੋਣਗੇ। ਉਹ ਕਮਜ਼ੋਰ ਅਤੇ ਝੂਠ ਨਾਲ ਭਰਿਆ ਹੋਇਆ ਇਨਸਾਨ ਹੈ। ਕੋਮੇ ਨੇ ਸਾਬਕ ਕਰ ਦਿੱਤਾ ਹੈ ਕਿ ਉਹ ਐੱਫ. ਬੀ. ਆਈ. ਦੇ ਡਰਾਉਣੇ ਨਿਦੇਸ਼ਕ ਸਨ। ਟਰੰਪ ਮੁਤਾਬਕ ਕੋਮੇ ਨੇ ਜਿਸ ਤਰ੍ਹਾਂ ਨਾਲ ਹਿਲੇਰੀ ਕਲਿੰਟਨ ਦੇ ਨਿੱਜੀ ਸਰਵਰ ਤੋਂ ਈ-ਮੇਲ ਭੇਜਣ ਵਾਲਾ ਮਾਮਲਾ ਡੀਲ ਕੀਤਾ, ਉਹ ਇਤਿਹਾਸ ਦੀ ਸਭ ਤੋਂ ਬੁਰੀ ਜਾਂਚ ਸੀ।

LEAVE A REPLY