ਪਾਕਿਸਤਾਨ ‘ਚ ਖੇਡਾਂ ਦੀ ਇੱਜਤ ਘਟਦੀ ਜਾ ਰਹੀ ਹੈ, ਅਜਿਹਾ ਆਏ ਦਿਨ ਸੁਣਨ ਨੂੰ ਮਿਲਦਾ ਹੈ। ਪਰ ਹੁਣ ਇਸਦਾ ਇੱਕ ਉਦਾਹਰਣ ਵੀ ਵੇਖਣ ਨੂੰ ਮਿਲਿਆ ਹੈ। ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜਿਸਨੇ ਇਸ ਦੇਸ਼ ‘ਚ ਖੇਡਾਂ ਦੇ ਢਾਂਚੇ ‘ਤੇ ਸਵਾਲ ਖੜਾ ਕਰ ਦਿੱਤਾ ਹੈ। ਸ਼ਹਿਜਾਦ ਹਨੀਫ਼ ਗਰੁੱਪ ਅਤੇ ਗੁਲਾਮ ਅਬਾਸ ਗਰੁੱਪ ਵਿਚਾਲੇ ਸਰਕਲ ਸਟਾਈਲ ਕਬੱਡੀ ਮੈਚ ਦੌਰਾਨ ਖਿਡਾਰੀਆਂ ‘ਚ ਖੂਬ ਕੁੱਟਮਾਰ ਹੋ ਗਈ। ਮਾਮਲਾ ਇੰਨਾ ਵਿਗੜ ਗਿਆ ਕਿ ਦਰਸ਼ਕ ਵੀ ਮੈਦਾਨ ‘ਚ ਆ ਗਏ ਅਤੇ ਜੰਮ ਕੇ ਘਸੁੰਨ-ਮੁੱਕੇ ਚੱਲੇ।

ਮੈਚ ਦੌਰਾਨ 2 ਖਿਡਾਰੀਆਂ ਨੇ ਕਬੱਡੀ ਤੋਂ ਹਟਕੇ ਇੱਕ-ਦੂਜੇ ‘ਤੇ ਲੱਤ-ਮੁੱਕੇ ਚਲਾਉਣੇ ਸ਼ੁਰੂ ਕਰ ਦਿੱਤੇ। ਕੁਝ ਹੀ ਸਮੇਂ ‘ਚ ਦੋਨੇ ਟੀਮਾਂ ਦੇ ਖਿਡਾਰੀ ਇੱਕ ਦੂਜੇ ‘ਤੇ ਟੁੱਟ ਪਏ। ਪਰ ਹੱਦ ਉਸ ਵੇਲੇ ਹੋ ਗਈ ਜਦ ਦਰਸ਼ਕਾਂ ਨੇ ਵੀ ਖਿਡਾਰੀਆਂ ‘ਤੇ ਲੱਤ-ਮੁੱਕੇ ਬਰਸਾਉਣਾ ਸ਼ੁਰੂ ਕਰ ਦਿੱਤਾ। ਮਾਮਲਾ ਵਿਗੜਦਾ ਵੇਖ ਮੈਚ ਰੱਦ ਕਰ ਦਿੱਤਾ ਗਿਆ। ਪਰ ਇਸ ਸਭ ਵਿਚਾਲੇ ਕੁੱਟਮਾਰ ਹੁੰਦੀ ਰਹੀ। ਫੈਸਲਾਬਾਦ ‘ਚ ਸਰਕਲ ਸਟਾਈਲ ਕਬੱਡੀ ਕਾਫੀ ਮਸ਼ਹੂਰ ਹੈ। ਇਸਨੂੰ ਵੇਖਣ ਲਈ ਸੈਂਕੜੇ-ਹਜ਼ਾਰਾਂ ਦਰਸ਼ਕ ਮੈਚ ‘ਚ ਪਹੁੰਚੇ ਸਨ। ਪਾਕਿਸਤਾਨ ਦੇ ਕੁਝ ਨਿਊਜ਼ ਚੈਨਲਸ ਨੇ ਵੀ ਇਸ ਘਟਨਾ ਦਾ ਵੀਡੀਓ ਜਾਰੀ ਕੀਤਾ ਹੈ।

LEAVE A REPLY