ਕਪੂਰਥਲਾ ਦੇ ਇੱਕ ਢਾਬੇ ‘ਚ ਗੈਸ ਸਿਲੰਡਰ ਫਟਣ ਨਾਲ ਵੱਡੀ ਘਟਨਾ ਵਾਪਰੀ ਹੈ। ਗੈਸ ਸਿਲ਼ੰਡਰ ਅਜਿਹਾ ਲੀਕ ਹੋਇਆ ਕਿ ਦੋ ਮੋਟਰਸਾਈਕਲ ਤੇ ਇੱਕ ਸਕੂਟੀ ਪੂਰੀ ਤਰ੍ਹਾਂ ਸੜ ਗਈ। ਇਸ ਅੱਗ ‘ਚ ਢਾਬੇ ਦਾ ਇੱਕ ਕਰਮਚਾਰੀ ਵੀ ਬੁਰੀ ਤਰ੍ਹਾਂ ਝੁਲਸ ਗਿਆ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਜੇ ਅੱਗ ‘ਤੇ ਸਮੇਂ ਨਾਲ ਕਾਬੂ ਨਾ ਪਾਇਆ ਜਾਂਦਾ ਤਾਂ ਬਹੁਤ ਵੱਡੀ ਘਟਨਾ ਵਾਪਰ ਸਕਦੀ ਸੀ। ਘਟਨਾ ਵਾਲੀ ਥਾਂ ਦੇ ਨੇੜੇ ਹੀ ਪੈਟਰੋਲ ਸੀ ਤੇ ਸ਼ਰਾਬ ਦਾ ਠੇਕਾ ਸੀ। ਜੇ ਅੱਗ ਓਧਰ ਨੂੰ ਚਲੀ ਜਾਂਦੀ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਸੀ। ਪੁਲਿਸ ਦਾ ਕਹਿਣਾ ਹੈ ਕਿ ਲਾਪ੍ਰਵਾਹੀ ਵਰਤਣ ਵਾਲੇ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਢਾਬੇ ਦੇ ਮਾਲਕ ਰਵੀ ਦਾ ਕਹਿਣਾ ਹੈ ਕਿ ਫਾਈਰ ਬਿਗ੍ਰੇਡ ਦੀ ਭੂਮਿਕਾ ਬੇਹੱਦ ਨਿਰਾਸ਼ਾਜਨਕ ਸੀ। ਇੱਕ ਕਿਲੋਮੀਟਰ ਦੇ ਫਰਕ ਤੋਂ ਵੀ ਪੁਲਿਸ ਤਕਰੀਬਨ ਅੱਧੇ ਘੰਟੇ ‘ਚ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਅੱਗ ਹੁਣ ਪੂਰੀ ਤਰ੍ਹਾਂ ਸ਼ਾਂਤ ਹੈ।

LEAVE A REPLY