ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰ ਕੋਰੀਆ ਨੂੰ ਇਕ ਹੋਰ ਚੇਤਾਵਨੀ ਜਾਰੀ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਪਿਓਂਗਯਾਂਗ ਨਾਸਮਝੀ ਕਾਰਵਾਈ ਕਰਦਾ ਹੈ ਤਾਂ ਪ੍ਰਮਾਣੂ ਹਥਿਆਰ ਦੇਸ਼ਾਂ ਖਿਲਾਫ ਫੌਜੀ ਹੱਲ ਦੇ ਇਸਤੇਮਾਲ ਦੀ ਤਿਆਰੀ ਹੈ।
ਉਨ੍ਹਾਂ ਨੇ ਯੂ. ਐੱਸ. ਪੈਸੇਫਿਕ ਕਮਾਂਡ ਦੇ ਟਵੀਟ ਨੂੰ ਰੀ-ਟਵੀਟ ਕੀਤਾ ਹੈ, ਜਿਸ ‘ਚ ਅਮਰੀਕੀ ਹਵਾਈ ਫੌਜ ਦੇ ਜੰਗੀ ਜਹਾਜ਼ ਬੀ-1ਬੀ ਲਾਂਸਰਸ ਦੀਆਂ ਫੋਟੋਆਂ ਦਿਖਾਈਆਂ ਗਈਆਂ ਹਨ। ਟਰੰਪ ਨੇ ਟਵਿਟਰ ‘ਤੇ ਆਪਣੇ 3.5 ਕਰੋੜ ਫਾਲੋਅਰਜ਼ ਨੂੰ ਕਿਹਾ, ”ਉੱਤਰ ਕੋਰੀਆ ਜੇਕਰ ਨਾਸਮਝ ਤਰੀਕੇ ਨਾਲ ਕੰਮ ਕਰਦਾ ਹੈ ਤਾਂ ਫੌਜੀ ਹੱਲ ਪੂਰੀ ਤਰ੍ਹਾਂ ਨਾਲ ਤੈਅ ਹੈ, ਅਤੇ ਤਿਆਰੀ ਹੈ। ਉਮੀਦ ਹੈ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਓਨ ਕਈ ਦੂਜਾ ਰਾਹ ਲੱਭਣਗੇ।
ਪੈਸੇਫਿਕ ਕਮਾਨ ਨੇ ਆਪਣੇ ਟਵੀਟ ‘ਚ ਕਿਹਾ, ”ਗੁਆਮ ‘ਚ ਯੂ. ਐੱਸ. ਏ. ਐੱਫ. ਬੀ-1ਬੀ ਜੰਗੀ ਜਹਾਜ਼ ਅਤੇ ਲਾਂਚਰ ਅੱਜ ਰਾਤ ਯੂ. ਐੱਸ. ਏ. ਕੇ. ਦੀ ਜੰਗ ਨੂੰ ਪੂਰਾ ਕਰਨ ਲਈ ਤਿਆਰ ਖੜੇ ਹਨ। ਟਰੰਪ ਨੇ ਵੀਰਵਾਰ ਨਨੂੰ ਉੱਤਰ ਕੋਰੀਆ ਨੂੰ ਨਵੇਂ ਸਿਰੇ ਤੋਂ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਸੀ ਕਿ ਪਿਓਂਗਯਾਂਗ ਨੇ ਜੇਕਰ ਅਮਰੀਕਾ ਜਾਂ ਉਸ ਦੇ ਕਿਸੇ ਸਹਿਯੋਗੀ ‘ਤੇ ਹਮਲਾ ਕਰਨ ਦੇ ਬਾਰੇ ‘ਚ ਸੋਚਿਆ ਤਾਂ ਉਸ ਦੇਸ਼ ਅਜਿਹੀਆਂ ਚੀਜ਼ਾ ਹੋਣਗੀਆਂ ਜਿਸ ਦੇ ਬਾਰੇ ‘ਚ ਉਸ ਨੇ ਕਦੇ ਸੋਚਿਆ ਨਹੀਂ ਹੋਵੇਗਾ।
ਟਰੰਪ ਨੇ ਮੰਗਲਵਾਰ ਨੂੰ ਦਿੱਤੇ ਆਪਣੇ ਬਿਆਨ ਦੇ ਸੰਦਰਭ ‘ਚ ਕਿਹਾ ਕਿ ਉਸ ਦਿਨ ਦਿੱਤਾ ਗਿਆ ਬਿਆਨ ਜ਼ਿਆਦਾ ਸਖਤ ਨਹੀਂ ਸੀ ਅਤੇ ਹੁਣ ਅਮਰੀਕਾ ਦੇ ਲੋਕਾਂ ਲਈ ਕਾਰਵਾਈ ਦਾ ਸਮਾਂ ਹੈ। ਟਰੰਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਅਮਰੀਕਾ ਨੂੰ ਦਿੱਤੀ ਗਈ ਉੱਤਰ ਕੋਰੀਆਈ ਧਮਕੀ ਨਾਲ ਮੂੰਹਤੋੜ ਜਵਾਬ ਦਿੱਤਾ ਜਾਵੇਗਾ।

LEAVE A REPLY