ਟੈਲੀਕਾਮ ਆਪਰੇਟਰ ਕੰਪਨੀ ਰਿਲਾਇੰਸ ਜਿਓ ਨੇ ਆਪਣੇ ਪ੍ਰੀਪੇਡ ਯੂਜ਼ਰਸ ਲਈ ਤਿੰਨ ਪਾਊਚ ਪੈਸ਼ ਕੀਤੇ ਹਨ, ਜਿੰਨ੍ਹਾਂ ਦੀ ਕੀਮਤ ਕੰਪਨੀ ਨੇ 19 ਰੁਪਏ, 52 ਰੁਪਏ ਅਤੇ 98 ਰੁਪਏ ਰੱਖੀ ਹੈ। ਕੰਪਨੀ ਨੇ ਇੰਨ੍ਹਾਂ ਨਵੇਂ ਪੈਕ ਦੇ ਤਹਿਤ ਯੂਜ਼ਰਸ ਇੰਟਰਨੈੱਟ ਡਾਟਾ ਅਤੇ ਅਨਮਿਲਟਿਡ ਲੋਕਲ/STD/ਰੋਮਿੰਗ ਵਾਇਸ ਕਾਲਸ ਦਾ ਲਾਭ ਉਠਾ ਸਕਦੇ ਹੋ। ਇੰਨਾ ਹੀ ਨਹੀਂ ਯੂਜ਼ਰਸ ਨੂੰ ਇੰਨ੍ਹਾਂ ਪੈਕਸ ‘ਚ ਮੈਸੇਜ਼ ਦੀ ਸਹੂਲਤ ਵੀ ਮਿਲੇਗੀ।

19 ਰੁਪਏ ਵਾਲੇ ਪੈਕ ਦੀ ਗੱਲ ਕਰੀਏ ਤਾਂ ਇਸ ਪੈਕ ‘ਚ ਯੂਜ਼ਰਸ ਨੂੰ ਇਕ ਦਿਨ ਲਈ 150MB ਡਾਟਾ ਮਿਲੇਗਾ, ਜਦਕਿ 150MB ਡਾਟਾ ਖਤਮ ਹੋ ਜਾਣ ਤੋਂ ਬਾਅਦ ਵੀ ਯੂਜ਼ਰਸ 64kbps ਦੀ ਹੌਲੀ ਸਪੀਡ ‘ਤੇ ਅਨਲਿਮਟਿਡ ਇੰਟਰਨੈੱਟ ਦਾ ਇਸਤੇਮਾਲ ਕਰ ਸਕਦੇ ਹੋ। ਦੂਜੇ ਪੈਕ ਦੀ ਕੀਮਤ 52 ਰੁਪਏ ਹੈ, ਜਿਸ ‘ਚ ਯੂਜ਼ਰਸ ਨੂੰ ਹਰ ਰੋਜ਼ 150MB ਡਾਟਾ ਮਿਲੇਗਾ। ਪੈਕ ਦੀ ਮਿਆਦ 7 ਦਿਨਾਂ ਦੀ ਹੈ।

ਆਖਰੀ ‘ਚ ਗੱਲ ਕਰਦੇ ਹਾਂ ਇੰਨ੍ਹਾਂ ਸਾਰੇ ਤਿੰਨ ਪੈਕ ‘ਚ 4ਡੀ ਡਾਟਾ ਤੋਂ ਇਲਾਵਾ ਅਨਮਿਲਟਿਡ ਲੋਕਲ/STD/ ਰੋਮਿੰਗ ਵਾਇਸ ਕਾਲਸ ਅਤੇ ਫ੍ਰੀ ਜਿਓ ਐਪ ਐਕਸੈਸ ਕਰਨ ਦੀ ਸਹੂਲਤ ਮਿਲਦੀ ਹੈ। ਇਸ ਤੋਂ ਇਲਾਵਾ 19 ਰੁਪਏ ਵਾਲੇ ਪੈਕ ‘ਚ 20 ਮੁਫਤ SMS, 52 ਰੁਪਏ ਵਾਲੇ ਪੈਕ ‘ਚ 70 SMS ਅਤੇ 98 ਰੁਪਏ ਵਾਲੇ ਰਿਚਾਰਜ ਪੈਕ ‘ਚ ਕੁੱਲ 140SMS ਫ੍ਰੀ ਮਿਲਦੇ ਹਨ।

LEAVE A REPLY