ਇਸਲਾਮਿਕ ਸਟੇਟ (ਆਈ. ਐੱਸ.) ਜੇਹਾਦੀਆਂ ਵਲੋਂ ਮਾਰੇ ਗਏ ਇਰਾਕੀ ਲੜਾਕਿਆਂ ਦੇ ਅੰਤਿਮ ਸੰਸਕਾਰ ਦੌਰਾਨ ਹੋਏ ਬੰਬ ਧਮਾਕੇ ਵਿਚ 25 ਲੋਕਾਂ ਦੀ ਮੌਤ ਹੋ ਗਈ ਅਤੇ 38 ਜ਼ਖ਼ਮੀ ਹੋ ਗਏ। ਪੁਲਸ ਅਤੇ ਡਾਕਟਰਾਂ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ।  ਪਿੰਡ ਦੇ ਮੇਅਰ ਸਲਾਹੂਦੀਨ ਸ਼ਾਲਾਨ ਨੇ ਦੱਸਿਆ ਕਿ ਵੀਰਵਾਰ ਨੂੰ ਅਸਦੀਰਾ ਸਥਿਤ ਕਬਰਿਸਤਾਨ ਵਿਚ ਜਨਾਜ਼ੇ ਦੇ ਦਾਖਲੇ ਦੌਰਾਨ 2 ਬੰਬ ਧਮਾਕੇ ਹੋਏ।
ਤੁਹਾਨੂੰ ਦੱਸ ਦਈਏ ਕਿ ਧਮਾਕੇ ਵਾਲੇ ਦਿਨ ਹੀ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਸਨ, ਜਿਨ੍ਹਾਂ ਨੇ ਬਾਅਦ ‘ਚ ਦਮ ਤੋੜ ਦਿੱਤਾ। ਸ਼ੁੱਕਰਵਾਰ ਨੂੰ ਪੁਲਸ ਨੇ ਕਿਹਾ ਕਿ ਅਜੇ ਵੀ ਕਈ ਲੋਕ ਜ਼ਖਮੀ ਹਨ ਅਤੇ ਹੋ ਸਕਦਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਜਾਵੇ। ਜਨਵਰੀ ਮਹੀਨੇ ਤੋਂ ਬਾਅਦ ਇਸ ਹਮਲੇ ਨੂੰ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ, ਜਿਸ ‘ਚ ਇੰਨੇ ਲੋਕਾਂ ਦੀ ਮੌਤ ਹੋਈ ਹੈ।

LEAVE A REPLY