ਪਿਛਲੇ ਦਿਨੀਂ ਆਧਾਰ ਕਾਰਡ ਦੀ ਸੁਰੱਖਿਆ ਨੂੰ ਲੈ ਕੇ ਆਈਆਂ ਖਬਰਾਂ ਤੋਂ ਬਾਅਦ ਹੁਣ ਇਸ ਦੀ ਸੁਰੱਖਿਆ ਨੂੰ ਹੋਰ ਵਧੀਆਂ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਇਸ ਲਈ ਸਰਕਾਰ ਨੇ ਵਰਚੁਅਲ ਆਈ.ਡੀ. ਨਾਲ ਆਧਾਰ ਨੂੰ ਸੁਰੱਖਿਅਤ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਜਿਥੇ ਵੀ ਆਧਾਰ ਨੰਬਰ ਦੀ ਲੋੜ ਹੋਵੇਗੀ। ਉਧਰ ਆਧਾਰ ਨੰਬਰ ਦੀ ਥਾਂ 16 ਅੰਕਾਂ ਦੀ ਵਰਚੁਅਲ ਆਈ.ਡੀ. ਪਾਈ ਜਾਵੇਗੀ।
ਕਿੰਝ ਕਰੀਏ ਜਨਰੇਟ
ਆਧਾਰ ਦੀ ਥਾਂ ਵਰਚੁਅਲ ਆਈ.ਡੀ ਜਨਰੇਟ ਕਰਨ ਲਈ ਆਧਾਰ ਕਾਰਡ ਧਾਰਕ ਨੂੰ ਯੂ.ਆਈ.ਡੀ.ਏ.ਡੀ ਦੀ ਵੈੱਬਸਾਈਟ ‘ਤੇ ਜਾਣਾ ਹੋਵੇਗਾ। ਵੈੱਬਸਾਈਟ ‘ਤੇ ਇਕ ਟੈਬ ਦਿੱਤਾ ਜਾਵੇਗਾ ਜਿਸ ਦੇ ਮਾਧਿਅਮ ਨਾਲ ਤੁਸੀਂ ਆਪਣੀ ਵਰਚੁਅਲ ਆਈ.ਡੀ ਜਨਰੇਟ ਕਰ ਸਕੋਗੇ। ਇਹ ਵਰਚੁਅਲ ਆਈ.ਡੀ. ਅਨਗਣਿਤ ਵਾਰ ਜਨਰੇਟ ਕੀਤੀ ਜਾ ਸਕੇਗੀ ਅਤੇ ਨਵੀਂ ਆਈ.ਡੀ. ਜਨਰੇਟ ਹੁੰਦੇ ਹੀ ਪੁਰਾਣੀ ਬੇਕਾਰ ਹੋ ਜਾਵੇਗੀ। ਇਸ ਦੀ ਖਾਸ ਗੱਲ ਇਹ ਹੈ ਕਿ ਵਰਚੁਅਲ ਆਈ.ਡੀ. ਦੀ ਨਕਲ ਨਹੀਂ ਕੀਤੀ ਜਾ ਸਕੇਗੀ।
1 ਮਾਰਚ ਤੋਂ ਕਰੇਗਾ ਕੰਮ 
ਵਰਚੁਅਲ ਆਈ.ਡੀ ਕਿਸੇ ਵੀ ਵਿਅਕਤੀ ਦੀ ਆਧਾਰ ਗਿਣਤੀ ‘ਤੇ ਆਧਾਰਿਤ ਹੋਵੇਗੀ। ਇਸ ਨੂੰ 1 ਮਾਰਚ 2018 ਤੋਂ ਸਵੀਕਾਰ ਕੀਤਾ ਜਾਣ ਲੱਗੇਗਾ। ਤਸਦੀਕ ਲਈ ਆਧਾਰ ਦੀ ਵਰਤੋਂ ਕਰਨ ਵਾਲੀਆਂ ਸਾਰੀਆਂ ਏਜੰਸੀਆਂ ਲਈ ਵਰਚੁਅਲ ਆਈ.ਡੀ ਸਵੀਕ੍ਰਿਤ ਕਰਨੀ ਇਕ ਜੂਨ 2018 ਤੋਂ ਜ਼ਰੂਰੀ ਹੋ ਜਾਵੇਗੀ। ਇਸ ਦਾ ਪਾਲਨ ਨਹੀਂ ਕਰਨ ਵਾਲੀਆਂ ਏਜੰਸੀਆਂ ਨੂੰ ਆਰਥਿਕ ਦੰਡ ਦਾ ਸਾਹਮਣਾ ਕਰਨਾ ਹੋਵੇਗਾ।

LEAVE A REPLY