ਆਂਧਰਾ ਪ੍ਰਦੇਸ਼ ਦੇ ਵਿਜੇ ਨਗਰ ‘ਚ ਜਗਦਲਪੁਰ-ਭੁਵਨੇਸ਼ਵਰ ਐਕਸਪ੍ਰੈੱਸ ਦੇ ਪਟੜੀ ਤੋਂ ਉੱਤਰ ਜਾਣ ਦੇ ਕਾਰਨ ਘੱਟ ਤੋਂ ਘੱਟ 26 ਲੋਕ ਮਾਰੇ ਗਏ ਹਨ ਤੇ 100 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਹਾਦਸਾ ਬੀਤੀ ਰਾਤੀ ਕਰੀਬ 11 ਵਜੇ ਹੋਇਆ। ਰੇਲਵੇ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੋ ਲੱਖ ਰੁਪਏ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਲੋਕਾਂ ਨੂੰ 50,000 ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ।

ਹਾਦਸੇ ਵਿੱਚ ਰੇਲ ਦੇ ਅੱਠ ਡੱਬੇ ਪਟੜੀ ਤੋਂ ਉੱਤਰੇ ਹਨ। ਇਹਨਾਂ ਵਿੱਚ ਇੱਕ ਇੰਜਨ ਦੇ ਨਾਲ ਲੈਗੇਜ ਵੈਨ , ਇੱਕ ਜਨਰਲ ਕੋਚ ਅਤੇ ਚਾਰ ਸਲੀਪਰ ਕੋਚ ਅਤੇ ਦੋ ਏ ਸੀ ਕੋਚ ਵੀ ਸ਼ਾਮਲ ਹਨ। ਹਾਦਸੇ ਦੇ ਕਾਰਨਾਂ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਹਾਦਸੇ ਸਬੰਧੀ ਰੇਲਵੇ ਨੇ ਹੈਲਪ ਲਾਈਨ ਨੰਬਰ ਵੀ ਜਾਰੀ ਕੀਤੇ ਹਨ ਜੋ ਇਸ ਤਰ੍ਹਾਂ ਹਨ :

ਵਿਜੇਯਾਨਗਰਮ ਰੇਲਵੇ ਸਟੇਸ਼ਨ ਹੈਲਪ ਲਾਈਨ ਨੰਬਰ – 83331, 83332, 83333, 83334, 08922-221202, 08922-221206 ਰਾਏਗੜ੍ਹ ਰੇਲਵੇ ਸਟੇਸ਼ਨ – 06856-223400, 06856-223500, 09439741181, 09439741071

LEAVE A REPLY