ਅਯੁੱਧਿਆ ਵਿੱਚ ਬਾਬਰੀ ਮਸਜਿਦ ਜ਼ਮੀਨ ਵਿਵਾਦ ‘ਤੇ ਸੁਪਰੀਮ ਕੋਰਟ ‘ਚ ਸੱਤ ਸਾਲ ਬਾਅਦ ਸੁਣਵਾਈ ਸ਼ੁਰੂ ਹੋਈ ਹੈ। ਕੇਸ ਦੀ ਅਗਲੀ ਸੁਣਵਾਈ 5 ਦਸੰਬਰ ਨੂੰ ਹੈ। ਦੱਸ ਦਈਏ ਕਿ 6 ਦਸੰਬਰ, 1992 ਨੂੰ ਅਯੁੱਧਿਆ ਵਿੱਚ ਵਿਵਾਦਗ੍ਰਸਤ ਢਾਂਚੇ ਨੂੰ ਢਾਹ ਦਿੱਤਾ ਸੀ। ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਕਿ ਉਹ ਮੁੱਖ ਧਿਰ ਰਾਮ ਲਾਲ ਵਿਰਾਜਮਾਨ, ਨਿਰਮੋਹੀ ਅਖਾੜਾ, ਸੁੰਨੀ ਵਕਫ਼ ਬੋਰਡ ਨੂੰ ਸੁਣੇਗਾ।

ਸੁਪਰੀਮ ਕੋਰਟ ਨੇ ਸਾਰਿਆਂ ਨੂੰ 3 ਮਹੀਨੇ ‘ਚ ਦਸਤਾਵੇਜ਼ ਦਾ ਅਨੁਵਾਦ ਕਰਨ ਲਈ ਕਿਹਾ ਹੈ। ਮਾਮਲੇ ਨਾਲ ਜੁੜੇ ਦਸਤਾਵੇਜ਼ ਜੋ ਹਾਈਕੋਰਟ ਵਿੱਚ ਪੇਸ਼ ਕੀਤੇ ਜਾ ਚੁੱਕੇ ਹਨ, ਉਨ੍ਹਾਂ ਦਾ ਅਨੁਵਾਦ ਕੀਤਾ ਜਾਵੇਗਾ। ਉੱਤਰ ਪ੍ਰਦੇਸ਼ ਸਰਕਾਰ ਹਿੰਦੀ ‘ਚ ਪੇਸ਼ ਕੀਤੇ ਕਾਗਜ਼ਾਂ ਦਾ ਅਨੁਵਾਦ ਕਰੇਗੀ। ਕੋਰਟ ਨੇ ਕਿਹਾ ਕਿ ਉਹ ਪਹਿਲਾਂ ਮੁੱਖ ਧਿਰ ਨੂੰ ਸੁਣੇਗੀ। ਫੈਸਲਾ ਅਰਜ਼ੀ ਦਾਇਰ ਕਰਨ ਵਾਲੇ ਲੋਕਾਂ ਨੂੰ ਸੁਣਨ ਤੋਂ ਬਾਅਦ ਸੁਣਾਇਆ ਜਾਵੇਗਾ। ਵਕਫ ਬੋਰਡ ਦੇ ਹੁਣ ਤੱਕ 7 ਭਾਸ਼ਾ ਵਿੱਚ ਅਸਲੀ ਦਸਤਾਵੇਜ਼ ਦੇ ਅਨੁਵਾਦ ਨਾ ਹੋਣ ਦਾ ਹਵਾਲਾ ਦਿੱਤਾ। ਕੋਰਟ ਨੇ ਕਿਹਾ ਕਿ ਜੋ ਜਿਸ ਕਾਗਜ਼ ਦਾ ਹਵਾਲਾ ਦੇਣਾ ਚਹੁੰਦਾ ਹੈ, ਉਹ ਉਸ ਕਾਗਜ਼ ਦਾ ਅਨੁਵਾਦ ਖੁਦ ਕਰਾਏਗਾ।

LEAVE A REPLY