ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਦਾ ਕਹਿਣਾ ਹੈ ਕਿ ਅਮਰੀਕਾ ‘ਚ ਉਨ੍ਹਾਂ ਨੂੰ ਕਈ ਵਾਰ ਭੇਦ ਭਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕ ਸਰਵੇਖਣ ‘ਚ ਇਹ ਗੱਲ ਸਾਹਮਣੇ ਆਈ ਹੈ। ‘ਨੈਸ਼ਨਲ ਪਬਲਿਕ ਰੇਡੀਓ’, ‘ਰਾਬਰਟ ਵੂਡ ਜਾਨਸਨ ਫਾਊਂਡੇਸ਼ਨ’ ਤੇ ਹਾਰਵਰਡ ਟੀ ਐੱਚ ਚਾਨ ਸਕੀਲ ਆਫ ਪਬਲਿਕ ਹੈਲਥ ਵੱਲੋਂ ਇਹ ਸਰਵੇਖਣ ਕਰਵਾਇਆ ਗਿਆ ਹੈ। ‘ਡਿਸਕ੍ਰਿਮਿਨੇਸ਼ਨ ਇਨ ਅਮਰੀਕਾ’ ਨਾਂ ਵਾਲੀ ਇਹ ਸਰਵੇਖਣ ਰਿਪੋਰਟ ਇਸ ਹਫਤੇ ਜਾਰੀ ਕੀਤੀ ਗਈ।
ਸਰਵੇਖਣ ਮੁਤਾਬਕ ਭਾਰਤੀ ਮੂਲ ਦੇ ਹਰੇਕ 10 ਨਾਗਰਿਕਾਂ ‘ਚੋਂ ਇਕ ਨੇ ਕਿਹਾ ਕਿ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਪੁਲਸ ਨੇ ਇਸ ਆਧਾਰ ‘ਤੇ ਗਲਤ ਢੰਗ ਨਾਲ ਰੋਕਿਆ ਜਾਂ ਵਿਵਹਾਰ ਕੀਤਾ ਕਿਉਂਕਿ ਉਹ ਏਸ਼ੀਆਈ ਹਨ। ਸਰਵੇਖਣ ‘ਚ ਸ਼ਾਮਲ ਭਾਰਤੀ ਮੂਲ ਦੇ ਲੋਕਾਂ ਨਾਲ ਪੁਲਸ ਦੇ ਅਣਉਚਿਤ ਢੰਗ ਨਾਲ ਰੋਕੇ ਜਾਣ ਜਾਂ ਗਲਤ ਵਿਵਹਾਰ ਕਰਨ ਦੀਆਂ ਘਟਨਾਵਾਂ ਚੀਨੀ ਮੂਲ ਦੇ ਲੋਕਾਂ ਦੇ ਮੁਕਾਬਲੇ 8 ਗੁਣਾ ਜ਼ਿਆਦਾ ਸਾਹਮਣੇ ਆਈ।
ਭਾਰਤੀ ਮੂਲ ਦੇ 17 ਫੀਸਦੀ ਲੋਕਾਂ ਨਾਲ ਅਜਿਹਾ ਵਿਵਹਾਰ ਹੋਣ ਦੀ ਘਟਨਾ ਸਾਹਮਣੇ ਆਈ, ਜਦਕਿ ਮੂਲ ਰੂਪ ਤੋਂ ਚੀਨ ਨਾਲ ਸੰਬੰਧ ਰੱਖਣ ਵਾਲਿਆਂ ‘ਚੋਂ ਸਿਰਫ ਦੋ ਫੀਸਦੀ ਲੋਕਾਂ ਨੇ ਅਜਿਹੀ ਸ਼ਿਕਾਇਤ ਕੀਤੀ। ‘ਹਾਰਵਰਡ ਟੀ ਐੱਚ ਚਾਨ ਸਕੂਲ ਆਫ ਪਬਲਿਕ ਹੈਲਥ’ ਦੇ ਪ੍ਰੋ. ਰਾਬਰਟ ਬਲੈਂਡੋਨ ਨੇ ਕਿਹਾ, ਸਾਡਾ ਸਰਵੇਖਣ ਦਰਸ਼ਾਉਂਦਾ ਹੈ ਕਿ ਏਸ਼ੀਆਈ-ਅਮਰੀਕੀ ਪਰਿਵਾਰਾਂ ਨੇ ਆਵਾਸ, ਨੌਕਰੀਆਂ ਤੇ ਕਾਲਜ ‘ਚ ਭੇਦ ਭਾਅ ਦਾ ਅਨੁਭਵ ਕੀਤਾ, ਜਦਕਿ ਸਰਵੇਖਣ ‘ਚ ਸ਼ਾਮਲ ਲੋਕ ਵਧ ਆਮਦਨ ਵਾਲੇ ਹਨ।”

LEAVE A REPLY