ਅਮਰੀਕੀ ਪ੍ਰਸ਼ਾਸਨ ਨੇ ਵਾਸ਼ਿੰਗਟਨ ‘ਚ ਰੂਸੀ ਦੂਤਘਰ ਬਾਹਰ ਵਾਲੀ ਸੜਕ ਦਾ ਨਾਂ ਬਦਲ ਕੇ ਇਸ ਨੂੰ ਰੂਸ ਦੇ ਉਸ ਵਿਰੋਧੀ ਨੇਤਾ ਦੇ ਨਾਂ ‘ਤੇ ਰੱਖਣ ਦਾ ਫੈਸਲਾ ਕੀਤਾ ਹੈ ਜਿਸ ਦੀ ਹੱਤਿਆ ਕਰ ਦਿੱਤੀ ਗਈ ਸੀ। ਰੂਸ ਨੇ ਇਸ ਦੀ ਸਖਤ ਨਿੰਦਾ ਕੀਤੀ ਹੈ ਅਤੇ ਇਕ ਰੂਸੀ ਨੇਤਾ ਨੇ ਇਸ ਨੂੰ ‘ਗੰਦੀ ਚਾਲ’ ਕਰਾਰ ਦਿੱਤਾ ਹੈ।
ਮੀਡੀਆ ਰਿਪੋਰਟ ਮੁਤਾਬਕ ਵਾਸ਼ਿੰਗਟਨ ਡੀ. ਸੀ. ਨਗਰ ਪਰੀਸ਼ਦ ਨੇ ਰੂਸੀ ਦੂਤਘਰ ਇਮਾਰਤ ਦੇ ਬਾਹਰ ਦੀ ਸੜਕ ਦੇ ਨਾਂ ਨੂੰ ਬੋਰਿਸ ਨੇਮਤਸੋਵ ਦੇ ਨਾਂ ‘ਤੇ ਰੱਖੇ ਜਾਣ ਦੇ ਪੱਖ ‘ਚ ਮਤ ਦਿੱਤਾ। ਨੇਮਤਸੋਵ ਦੀ ਕ੍ਰੇਮਲਿਨ ਦੇ ਬਾਹਰ 2015 ‘ਚ ਹੱਤਿਆ ਕਰ ਦਿੱਤੀ ਗਈ ਸੀ। ਨਗਰ ਪਰੀਸ਼ਦ ਨੇ ਇਕ ਬਿਆਨ ‘ਚ ਕਿਹਾ ਹੈ ਕਿ ਇਹ ‘ਫੈਸਲਾ ਮਾਰੇ ਗਏ ‘ਲੋਕਤਾਂਤਰਿਕ ਵਰਕਰ’ ਦੇ ਸਨਮਾਨ ‘ਚ ਸਹਿਮਤੀ ਨਾਲ ਲਿਆ ਗਿਆ। ਵਾਸ਼ਿੰਗਟਨ ਪਰੀਸ਼ਦ ਦੇ ਬਿਆਨ ਮੁਤਾਬਕ ਇਹ ਫੈਸਲਾ ਵਿਸ਼ੇਸ਼ ਰੂਪ ਨਾਲ ਰੂਸੀ ਦੂਤਘਰ ਦੇ ਸਾਹਮਣੇ ਵਿਸਕਾਨਸਿਨ ਐਵਨਿਊ ਦੇ ਹਿੱਸੇ ਵੱਲ ਇਸ਼ਾਰਾ ਕਰਦਾ ਹੈ। ਰੂਸ ਦੀ ਅਖਬਾਰ ਏਜੰਸੀ ‘ਇੰਟਰਫੈਕਸ’ ਨੇ ਰਾਸ਼ਟਰਵਾਦੀ ਐਲ. ਡੀ. ਪੀ. ਆਰ. ਪਾਰਟੀ ਦੇ ਨੇਤਾ ਵਲਾਮਦਿਮੀਰ ਝਿਰੀਨੋਵਸਕੀ ਦੇ ਹਵਾਲੇ ਤੋਂ ਕਿਹਾ ਹੈ ਕਿ, ‘ਅਮਰੀਕੀ ਅਧਿਕਾਰੀ ਵਿਸ਼ੇਸ਼ ਰੂਪ ਨਾਲ ਰੂਸੀ ਦੂਤਘਰ ਦੇ ਬਾਹਰ ਗੰਦੀ ਚਾਲ ਚਲਾਉਣਾ ਚਾਹੁੰਦੇ ਹਨ।’
ਕਮਿਊਨਿਸਟ ਪਾਰਟੀ ਦੇ ਨੇਤਾ ‘ਦਿਮਤ੍ਰੀ ਨੋਵੀਕੋਵ ਨੇ ਕਿਹਾ, ‘ਅਮਰੀਕੀ ਅਧਿਕਾਰੀ ਰੂਸ ਦੇ ਅੰਦਰੂਨੀ ਮਾਮਲਿਆਂ ‘ਚ ਦਖਲਅੰਦਾਜ਼ੀ ਦੀ ਆਪਣੀ ਖੇਡ ‘ਚ ਲੰਬੇ ਸਮੇਂ ਤੋਂ ਲੱਗਾ ਹੈ।’ ਰਾਸ਼ਟਰਪਤੀ ਵਲਾਮਦਿਮੀਰ ਪੁਤਿਨ ਦੇ ਮੁਖਰ ਅਲੋਚਨ ਨੇਮਤਸੋਵ ਦੀ ਮਾਸਕੋ ‘ਚ ਇਕ ਰੈਸਤਰਾਂ ਤੋਂ ਘਰ ਜਾਂਦੇ ਸਮੇਂ ਫਰਵਰੀ 2015 ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

LEAVE A REPLY