ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ‘ਅਮਰੀਕਾ ਨੂੰ ਮਹਾਨ ਬਣਾ ਕੇ ਰੱਖਣਾ’ ਨਵੇਂ ਨਾਅਰੇ ਨਾਲ 2020 ਦੀਆਂ ਆਉਣ ਵਾਲੀਆਂ ਚੋਣਾਂ ਦੀ ਆਹਟ ਹੁਣ ਤੋਂ ਹੀ ਸੁਣਾਈ ਦੇਣ ਲੱਗੀ ਹੈ। ਆਪਣੇ ਸਿਆਸੀ ਭਵਿੱਖ ਦੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਸੈਂਟ ਪੀਟਰਸਬਰਗ ਦੇ ਉੱਪ ਨਗਰ ਵਿਚ ਰੈਲੀ ਨੂੰ ਸੰਬੋਧਿਤ ਕੀਤਾ। ਰੈਲੀ ਦੌਰਾਨ ਉਨ੍ਹਾਂ ਨੇ ਆਪਣੇ ਸਮਰਥਕਾਂ ਦੇ ਸਾਹਮਣੇ ਇਹ ਨਾਅਰਾ ਲਾਇਆ।
ਟਰੰਪ ਨੇ ਕਿਹਾ, ”ਅਸੀਂ ਸ਼ੁਰੂਆਤ ਕਰ ਰਹੇ ਹਾਂ, ਕੀ ਤੁਸੀਂ ਵਿਸ਼ਵਾਸ ਕਰੋਗੇ, ਹੁਣ ਤੋਂ ਸਾਡਾ ਨਵਾਂ ਨਾਅਰਾ ਹੋਵੇਗਾ— ”ਅਮਰੀਕਾ ਨੂੰ ਮਹਾਨ ਬਣਾ ਕੇ ਰੱਖਣਾ ਹੈ।”
ਸਾਲ 2016 ਦੀ ਚੋਣ ਮੁਹਿੰਮ ਵਿਚ ਟਰੰਪ ਦਾ ਨਾਅਰਾ ‘ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣਾ ਹੈ’ ਛਾਇਆ ਹੋਇਆ ਸੀ। ਰੈਲੀ ਦੌਰਾਨ ਉਨ੍ਹਾਂ ਦੇ ਕਈ ਸਮਰਥਕ ਟੋਪੀ ਪਹਿਨੇ ਹੋਏ ਸਨ, ਜਿਸ ‘ਤੇ ਨਾਅਰਾ ਲਿਖਿਆ ਹੋਇਆ ਸੀ। ਦੱਸਣਯੋਗ ਹੈ ਕਿ ਟਰੰਪ ਨੇ ਜਨਵਰੀ 2017 ‘ਚ ਅਮਰੀਕੀ ਰਾਸ਼ਟਰਪਤੀ ਅਹੁਦੇ ਵਜੋਂ ਸਹੁੰ ਚੁੱਕੀ ਸੀ।

LEAVE A REPLY