ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉੱਤਰੀ ਕੋਰੀਆ ‘ਤੇ ਤਕੜੀ ਕਾਰਵਾਈ ਕਰਨ ਦੀ ਉਨ੍ਹਾਂ ਦੀ ਚੇਤਾਵਨੀ ਸ਼ਾਇਦ ਸਹੀ ਰੂਪ ਨਾਲ ਤਕੜੀ ਨਹੀਂ ਰਹੀ। ਉਪ ਰਾਸ਼ਟਰਪਤੀ ਮਾਈਕ ਪੇਂਸ ਨਾਲ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਚੀਨ ਪਿਉਂਗਯਾਂਗ ਦੇ ਪਰਮਾਣੂ ਹਥਿਆਰ ਪ੍ਰੋਗਰਾਮ ਨੂੰ ਖ਼ਤਮ ਕਰਨ ਲਈ ਉਸ ‘ਤੇ ਦਬਾਅ ਬਣਾਉਣ ਲਈ ਬਹੁਤ ਕੁਝ ਕਰ ਸਕਦਾ ਹੈ।

ਕਾਬਲੇਗੌਰ ਹੈ ਕਿ ਅੰਜਾਮ ਭੁਗਤਣ ਦੀ ਚੇਤਾਵਨੀ ਨੂੰ ਉੱਤਰੀ ਕੋਰੀਆਂ ਨੇ ਬਕਵਾਸ ਦੱਸਿਆ। ਇਸ ਤੋਂ ਬਾਅਦ ਟਰੰਪ ਨੇ ਕਿਹਾ ਕਿ ਸ਼ਾਇਦ ਇਹ ਸਹੀ ਰੂਪ ਨਾਲ ਤਕੜੀ ਚੇਤਾਵਨੀ ਨਹੀਂ ਰਹੀ।

ਟਰੰਪ ਨੇ ਪਰਮਾਣੂ ਹਥਿਆਰ ਭਰਪੂਰ ਉੱਤਰੀ ਕੋਰੀਆ ਨੂੰ ਲੈ ਕੇ ਆਪਣਾ ਰੁਖ ਹੋਰ ਕਰੜਾ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਉਹ ਅਮਰੀਕਾ ਨੂੰ ਧਮਕਾਉਣਾ ਜਾਰੀ ਰੱਖਦਾ ਹੈ ਤਾਂ ਉਸ ਨੂੰ ਅਜਿਹੇ ਅੰਜਾਮ ਦਾ ਸਾਹਮਣਾ ਕਰਨਾ ਹੋਵੇਗਾ ਜੋ ਦੁਨੀਆ ਨੇ ਕਦੇ ਨਹੀਂ ਦੇਖਿਆ ਹੋਵੇਗਾ।

LEAVE A REPLY